The Khalas Tv Blog India ਪਾਸਪੋਰਟ ਬਣਾਉਣ ਨੂੰ ਲੈ ਕੇ ਆਈ ਵੱਡੀ ਅਪਡੇਟ, ਇੰਨ੍ਹੇ ਦਿਨ ਨਹੀਂ ਹੋਵੇਗਾ ਕੰਮ
India

ਪਾਸਪੋਰਟ ਬਣਾਉਣ ਨੂੰ ਲੈ ਕੇ ਆਈ ਵੱਡੀ ਅਪਡੇਟ, ਇੰਨ੍ਹੇ ਦਿਨ ਨਹੀਂ ਹੋਵੇਗਾ ਕੰਮ

ਬਿਊਰੋ ਰਿਪੋਰਟ –  ਜੇਕਰ ਤੁਸੀਂ ਪਾਸਪੋਰਟ (Passport) ਬਣਾਉਣਾ ਚਾਹੁੰਦੋ ਹੋ ਤਾਂ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਤੁਸੀਂ ਪਾਸਪੋਰਟ ਨਹੀਂ ਬਣਾ ਸਕਦੇ ਹੋ। ਪਾਸਪੋਰਟ ਵਿਭਾਗ ਨੇ ਦੱਸਿਆ ਕਿ ਤਕਨੀਕੀ ਮੇਨਟੇਨੈਂਸ ਕਰਕੇ ਇਸ ਨੂੰ 5 ਦਿਨਾਂ ਲਈ ਬੰਦ ਕੀਤਾ ਹੈ। ਇਨ੍ਹਾਂ ਤਰੀਕਾਂ ਵਿੱਚ ਜੇਕਰ ਕਿਸੇ ਨੇ ਪਾਸਪੋਰਟ ਦੀ ਤਰੀਕ ਲਈ ਅਪਲਾਈ ਕੀਤਾ ਹੈ ਉਸ ਨੂੰ ਨਵੇਂ ਸਿਰੇ ਤੋਂ ਅਪਾਇੰਟਮੈਂਟ ਲੈਣੀ ਪਵੇਗੀ ਕਿਉਂਕਿ ਪਾਸਪੋਰਟ ਵਿਭਾਗ ਦਾ ਪੋਰਟਲ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਬੰਦ ਰਹੇਗਾ। ਇਸ ਕਾਰਨ ਪਾਸਪੋਰਟ ਦਾ ਕੋਈ ਵੀ ਕੰਮ ਨਹੀਂ ਹੋ ਸਕੇਗਾ।

ਦੱਸ ਦੇਈਏ ਕਿ ਅਗਲੇ 5 ਦਿਨ ਨਾ ਸਿਰਫ ਪਾਸਪੋਰਟ ਸੇਵਾ ਕੇਂਦਰ ਬਲਕਿ ਖੇਤਰੀ ਪਾਸਪੋਰਟ ਦਫਤਰ, ਵਿਦੇਸ਼ ਮੰਤਰਾਲੇ ਅਤੇ ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ।

ਇਹ ਵੀ ਪੜ੍ਹੋ –  ਕੈਨੇਡਾ ਆਉਣ ਵਾਲੇ ਲੋਕਾਂ ਨੂੰ ਟਰੂਡੋ ਸਰਕਾਰ ਦਾ ਲਗਾਤਾਰ ਦੂਜਾ ਝਟਕਾ! ਹੁਣ ਇਸ ਵੀਜ਼ੇ ਨਾਲ ਨਹੀਂ ਮਿਲੇਗਾ ਵਰਕ ਪਰਮਿਟ!

 

Exit mobile version