The Khalas Tv Blog India 1 ਜੁਲਾਈ ਤੋਂ PHONE PAY,CRED,BILL DESK ਤੋਂ ਨਹੀਂ ਹੋ ਸਕੇਗਾ ਕਰੈਡਿਟ ਕਾਰਡ ਦੀ ਪੇਅਮੈਂਟ !
India Punjab Technology

1 ਜੁਲਾਈ ਤੋਂ PHONE PAY,CRED,BILL DESK ਤੋਂ ਨਹੀਂ ਹੋ ਸਕੇਗਾ ਕਰੈਡਿਟ ਕਾਰਡ ਦੀ ਪੇਅਮੈਂਟ !

ਬਿਉਰੋ ਰਿਪੋਰਟ – 1 ਜੁਲਾਈ ਤੋਂ ਤੁਸੀਂ PHONE PAY,CRED,BILL DESK ਵਰਗੀ ਫਿਨਟੇਕ ਕੰਪਨੀਆਂ ਦੇ ਜ਼ਰੀਏ 26 ਬੈਂਕਾਂ ਦੇ ਕਰੈਡਿਟ ਕਾਰਡ ਦੀ ਪੇਅਮੈਂਟ ਨਹੀਂ ਕਰ ਸਕੋਗੇ । ਅਜਿਹਾ ਇਸ ਲਈ ਕਿਉਂਕਿ 30 ਜੂਨ ਦੇ ਬਾਅਦ ਸਾਰੇ ਕਰੈਡਿਟ ਕਾਰਡ ਪੇਅਮੈਂਟ ਇੱਕ ਸੈਂਟਰਲਾਈਜ਼ ਬਿਲਿੰਗ ਨੈੱਟਵਰਕ ਭਾਰਤ ਬਿੱਲ ਪੇਅਮੈਂਟ ਸਿਸਟਮ (BBPS) ਦੇ ਜ਼ਰੀਏ ਪ੍ਰੋਸੈਸ ਹੋਵੇਗਾ । ਇਸ ਦੇ ਲ਼ਈ ਬੈਂਕਾਂ ਨੂੰ BBPS ਕੰਪਲਾਇੰਸ ਇਨੈਬਲ ਕਰਨਾ ਹੋਵੇਗਾ ।

ਹੁਣ ਤੱਕ ਕੁੱਲ 34 ਵਿੱਚੋਂ 8 ਬੈਂਕਾਂ ਨੇ ਹੀ BBPS ਕੰਪਲਾਇੰਸ ਇਨੇਬਲ ਕੀਤਾ ਹੈ । 26 ਬੈਂਕਾਂ ਨੇ ਇਸ ਨੂੰ ਇਨੇਬਲ ਨਹੀਂ ਕੀਤਾ ਹੈ । ਇੰਨਾਂ 26 ਬੈਂਕਾਂ ਵਿੱਚ HDFC, ICICI ਅਤੇ AXIS ਵੀ ਸ਼ਾਮਲ ਹੈ,ਜਿੰਨਾਂ ਦੇ 5 ਕਰੋੜ ਤੋਂ ਵੀ ਜ਼ਿਆਦਾ ਕਰੈਡਿਟ ਕਾਰਡ ਹਨ । HDFC ਬੈਂਕ ਦੇ 2 ਕਰੋੜ ਕਰੈਡਿਟ ਕਾਰਡ, ICICI ਬੈਂਕ ਦੇ 1.7 ਕਰੋੜ ਅਤੇ AXIS ਦੇ 1.4 ਕਰੋੜ ਕਰੈਡਿਟ ਕਾਰਡ ਸ਼ਾਮਲ ਹਨ ।

ਪੇਅਮੈਂਟ ਸਨਅਤ ਨੇ 90 ਦਿਨ ਤੱਕ ਦਾ ਸਮਾਂ ਹੱਦ ਵਧਾਉਣ ਦੀ ਮੰਗ ਕੀਤੀ ਹੈ । ਪੇਅਮੈਂਟ ਕਾਉਂਸਿਲ ਆਫ ਇੰਡੀਆ ਨੇ ਇਸ ਮਾਮਲੇ ਵਿੱਚ RBI ਦੇ ਕੋਲ ਪਟੀਸ਼ਨ ਪਾਈ ਹੈ । ਹਾਲਾਂਕਿ ਹੁਣ ਤੱਕ ਰੈਗੂਲੇਟਰ ਨੇ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਹੈ ।

NPCI ਨੇ ਬਣਾਇਆ BBPS

UPI ਅਤੇ RuPay ਦੇ ਵਾਂਗ BBPS ਨੂੰ ਵੀ ਨੈਸ਼ਨਲ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਬਣਾਇਆ ਹੈ । ਭਾਰਤ ਬਿੱਲ- ਪੇਅ ਇੱਕ ਇੰਟਰਫੇਸ ਹੈ ਜੋ CRED,PHONE PAY,BILL DESK,BHIM,PAYTM ਮੋਬਿਕਿਕ ਵਰਗੀ ਐੱਪ ‘ਤੇ ਮੌਜੂਦ ਹਨ। ਇਸ ਦੇ ਜ਼ਰੀਏ ਇੱਕ ਹੀ ਪਲੇਟਫਾਰਮ ‘ਤੇ ਸਾਰੇ ਬਿੱਲ ਦਾ ਪੇਅਮੈਂਟ ਹੋ ਸਕਦਾ ਹੈ ।

 

Exit mobile version