The Khalas Tv Blog India ਈਦ ‘ਤੇ ਜੋਧਪੁਰ ‘ਚ ਤਾਜ਼ਾ ਝ ੜਪ, ਇੰਟਰਨੈੱਟ ਬੰਦ
India

ਈਦ ‘ਤੇ ਜੋਧਪੁਰ ‘ਚ ਤਾਜ਼ਾ ਝ ੜਪ, ਇੰਟਰਨੈੱਟ ਬੰਦ

‘ਦ ਖਾਲਸ ਬਿਊਰੋ:ਜਾਲੋਰੀ ਗੇਟ ਖੇਤਰ ਵਿੱਚ ਝੰਡੇ ਨੂੰ ਲੈ ਕੇ ਬੀਤੀ ਰਾਤ ਹੋਈ ਹਿੰ ਸਾ ਤੋਂ ਬਾਅਦ ਮੰਗਲਵਾਰ ਨੂੰ ਰਾਜਸਥਾਨ ਦੇ ਜੋਧਪੁਰ ਵਿੱਚ ਦੋ ਭਾਈਚਾਰਿਆਂ ਦਰਮਿਆਨ ਫ਼ਿਰ ਤੋਂ ਤਾਜ਼ਾ ਝ ੜਪਾਂ ਹੋਈਆਂ ਹਨ।
ਮੰਗਲਵਾਰ ਨੂੰ ਪੰਜ ਖੇਤਰਾਂ ਤੋਂ ਪੱਥ ਰਬਾਜ਼ੀ ਅਤੇ ਹੋਰ ਹਿੰ ਸਾ ਦੀਆਂ ਖਬਰਾਂ ਆਉਣ ਤੋਂ ਬਾਅਦ ਪੁਲਿਸ ਨੇ ਸਥਿਤੀ ਨੂੰ ਕਾਬੂ ਵਿਚ ਲਿਆਉਣ ਲਈ ਤਾਕਤ ਦੀ ਵਰਤੋਂ ਕੀਤੀ ਹਾਲਾਂਕਿ ਖੇਤਰ ਤਣਾਅਪੂਰਨ ਬਣਿਆ ਹੋਇਆ ਹੈ।
ਜੋਧਪੁਰ ਵਿੱਚ ਤਿੰਨ ਦਿਨਾਂ ਪਰਸ਼ੂਰਾਮ ਜਯੰਤੀ ਦੇ ਚੱਲ ਰਹੇ ਤਿਉਹਾਰ ਦੌਰਾਨ ਦੋਵਾਂ ਭਾਈਚਾਰਿਆਂ ਦੁਆਰਾ ਲਗਾਏ ਗਏ ਧਾਰਮਿਕ ਝੰਡੇ ਨੂੰ ਲੈ ਕੇ ਹੋਈ ਵੱਡੀ ਬਹਿਸ ਝੜਪਾਂ ਵਿੱਚ ਬਦਲ ਗਈ।
ਪੁਲਿਸ ਵਾਲਿਆਂ ਨੇ ਇੱਕਠੀ ਹੋਈ ਭੀੜ ਨੂੰ ਖਿੰਡਾਉਣ ਲਈ ਅੱ ਥਰੂ ਗੈਸ ਦੇ ਗੋਲੇ ਛੱਡੇ ਅਤੇ ਲਾ ਠੀਆਂ ਦੀ ਵਰਤੋਂ ਕੀਤੀ। ਮੰਗਲਵਾਰ ਤੜਕੇ ਹੋਈ ਪੱਥਰਬਾਜ਼ੀ ਵਿੱਚ ਘੱਟੋ-ਘੱਟ ਚਾਰ ਪੁਲਿਸ ਮੁਲਾਜ਼ਮ ਜ਼ ਖਮੀ ਹੋ ਗਏ ਤੇ ਸਥਿਤੀ ਨੂੰ ਕਾਬੂ ਕਰਨ ਲਈ ਖੇਤਰ ਵਿੱਚ ਭਾਰੀ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ।

Exit mobile version