The Khalas Tv Blog Punjab ਹਵਾਰਾ ਕਮੇਟੀ ਵੱਲੋਂ ਜਗਮੀਤ ਸਿੰਘ ਨੂੰ ਮੁਫਤ ਕਾਨੂੰਨੀ ਸਹਾਇਤਾ
Punjab

ਹਵਾਰਾ ਕਮੇਟੀ ਵੱਲੋਂ ਜਗਮੀਤ ਸਿੰਘ ਨੂੰ ਮੁਫਤ ਕਾਨੂੰਨੀ ਸਹਾਇਤਾ

‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਦੌਰਾਨ ਸੰਭੂ ਬਾਰਡਰ ‘ਤੇ ਪੁਲੀਸ ਦੀਆਂ ਜਲ ਤੋਪਾਂ ਦਾ ਨਿਡਰ ਹੋ ਕੇ ਸਾਹਮਣਾ ਕਰਨ ਤੋਂ ਬਾਅਦ ਚਰਚਾ ਵਿੱਚ ਆਏ ਜਗਮੀਤ ਸਿੰਘ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਗਈ ਹੈ। ਜਗਮੀਤ ਸਿੰਘ ਅਪਣੀ  ਮਾਂ ਜਸਵੀਰ ਕੌਰ ਅਤੇ ਸਾਥੀ ਰਵਿੰਦਰ ਸਿੰਘ ਸਮੇਤ ਸੰਗਰੂਰ ਦੀ ਜੇਲ੍ਹ ਵਿੱਚ ਬੰਦ ਹੈ। ਪਟਿਆਲਾ ਪੁਲੀਸ ਨੇ ਤਿੰਨਾਂ ਨੂੰ ਡੇਢ ਹਫਤਾ ਪਹਿਲਾਂ ਖਾਲਿ ਸਤਾਨੀ ਸਾਹਿਤ ਵੰਡਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਹਵਾਰਾ ਕਮੇਟੀ ਵੱਲੋਂ ਤਿੰਨਾਂ ਦਾ ਜਮਾਨਤ ਲਈ ਚਾਰਾਜੋਈ ਸ਼ੁਰੂ ਕੀਤੀ ਗਈ ਹੈ।

ਕਮੇਟੀ ਦੇ ਮੈਂਬਰ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੇ ਵਕੀਲ ਆਰ ਐੱਸ ਬੈਂਸ ਅਤੇ ਅਮਰ ਸਿੰਘ ਚਾਹਲ ਦੀ ਟੀਮ ਨੂੰ ਕਾਨੂੰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਪੁਲੀਸ ਹਿਰਾਸਤ ਦੌਰਾਨ ਵੀ ਮੁਲਜ਼ਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਗਈ ਸੀ ।  

Exit mobile version