The Khalas Tv Blog India ‘AAP’ ਨੂੰ ਖ਼ਾਲਿਸਤਾਨੀ ਹਮਾਇਤੀਆਂ ਵੱਲੋਂ ਫੰਡਿੰਗ ਕਰਨ ਦੇ ਇਲਜ਼ਾਮ ’ਚ ਨਵਾਂ ਮੋੜ! ਸੁਣ ਕੇ ਉੱਡ ਜਾਣਗੇ ਹੋਸ਼
India International

‘AAP’ ਨੂੰ ਖ਼ਾਲਿਸਤਾਨੀ ਹਮਾਇਤੀਆਂ ਵੱਲੋਂ ਫੰਡਿੰਗ ਕਰਨ ਦੇ ਇਲਜ਼ਾਮ ’ਚ ਨਵਾਂ ਮੋੜ! ਸੁਣ ਕੇ ਉੱਡ ਜਾਣਗੇ ਹੋਸ਼

ਬਿਉਰੋ ਰਿਪੋਰਟ – ਦਿੱਲੀ ਦੇ LG ਵੀਕੇ ਸਕਸੈਨਾ ਨੇ ਜਿਸ NRI ਦਾ ਨਾਂ ਲੈ ਕੇ ਆਮ ਆਦਮੀ ਪਾਟਰੀ ’ਤੇ ਖ਼ਾਲਿਸਤਾਨ ਹਮਾਇਤੀਆਂ ਤੋਂ ਫੰਡਿੰਗ ਦਾ ਇਲਜ਼ਾਮ ਲਗਾਇਆ ਸੀ ਉਹ ਸ਼ਖਸ ਹੁਣ ਆਪ ਸਾਹਮਣੇ ਆਇਆ ਹੈ। ਫਰਾਂਸ ਦੇ ਰਹਿਣ ਵਾਲੇ ਇਕਬਾਲ ਸਿੰਘ ਭੱਟੀ ਨੇ ਕਿਹਾ ਉਨ੍ਹਾਂ ਦਾ ਆਮ ਆਦਮੀ ਪਾਰਟੀ ਨੂੰ ਫੰਡਿੰਗ ਕਰਨ ਵਿੱਚ ਕੋਈ ਰੋਲ ਨਹੀਂ ਹੈ। ਉਹ ਤਾਂ ਵਿਦੇਸ਼ ਵਿੱਚ ਜਿਨ੍ਹਾਂ ਭਾਰਤੀਆਂ ਦੀ ਮੌਤ ਹੋ ਜਾਂਦੀ ਹੈ, ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਉਨ੍ਹਾਂ ਦੇ ਘਰ ਭੇਜਣ ਦੀ ਸੇਵਾ ਪਿਛਲੇ 20 ਸਾਲਾਂ ਤੋਂ ਕਰ ਰਹੇ ਹਨ। ਇਸ ਦੇ ਨਾਲ ਭੱਟੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੀ ਆਪਣੇ ਚੰਗੇ ਸਬੰਧ ਦੱਸੇ ਹਨ।

’ਦ ਟ੍ਰਿਬਿਊਨ ਵਿੱਚ ਛਪੀ ਖ਼ਬਰ ਦੇ ਮੁਤਾਬਿਕ ਇਕਬਾਲ ਸਿੰਘ ਭੁੱਟੀ ਦੀ ਜਥੇਬੰਦੀ ਅਰੋਰਾ ਡਾਨ (Aurore Dawn) ਨੇ ਹੁਣ ਤੱਕ 371 ਮ੍ਰਿਤਕ ਦੇਹਾਂ ਭਾਰਤ ਪਹੁੰਚਾਈਆਂ ਹਨ। ਜਦਕਿ 122 ਲੋਕਾਂ ਦਾ ਫਰਾਂਸ ਵਿੱਚ ਸਸਕਾਰ ਕੀਤਾ ਗਿਆ ਹੈ। ਇਸ ਦੇ ਲਈ ਉਨ੍ਹਾਂ ਨੂੰ 7 ਗੋਲਡ ਮੈਡਲ ਮਿਲੇ ਹਨ ਅਤੇ ਭਾਰਤ ਸਰਕਾਰ ਵੱਲੋਂ ਵੀ ਅਵਾਰਡ ਅਤੇ 11 ਪ੍ਰਮਾਣ ਪੱਤਰ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਕੋਵਿਡ ਦੇ ਸਮੇਂ ਮਿਲਿਆ ਸੀ।

ਉਨ੍ਹਾਂ ਕਿਹਾ ਕਿ ਮੇਰਾ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਫੰਡਿੰਗ ਵਿੱਚ ਕੋਈ ਰੋਲ ਨਹੀਂ ਹੈ। ਮੇਰੇ ਖ਼ਿਲਾਫ਼ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਉਹ ਬਿਲਕੁਲ ਗ਼ਲਤ ਹੈ, ਸਿਰਫ਼ ਇੰਨਾ ਹੀ ਨਹੀਂ ਇਕਬਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ।

ਇਕਬਾਲ ਸਿੰਘ ਨੇ ਦੱਸਿਆ ਕਿ ਉਹ ਸਮਾਜ ਸੇਵੀ ਹਨ ਅਤੇ ਜਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਆਏ ਹਨ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕੁਝ ਮਹੀਨੇ ਪਹਿਲਾਂ ਹੀ ਮੈਂ ਆਪਣੇ ਭਾਰਤੀ ਦੋਸਤਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿੱਚ ਪੈਰਿਸ ਵਿੱਚ ਕਾਰ ਰੈਲੀ ਕੱਢੀ ਸੀ।

5 ਮਈ ਨੂੰ LG ਵੀਕੇ ਸਕਸੈਨਾ ਦੇ ਪ੍ਰਿੰਸੀਪਲ ਸਕੱਤਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਸੀ। ਜਿਸ ਵਿੱਚ ਲਿਖਿਆ ਸੀ ਕਿ ਜਦੋਂ ਇਕਬਾਲ ਸਿੰਘ ਭੱਟੀ 1984 ਨਸਲਕੁਸ਼ੀ ਦੇ ਮੁਲਜ਼ਮਾਂ ਅਤੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਭੁੱਖ ਹੜ੍ਹਤਾਲ ’ਤੇ ਬੈਠੇ ਸੀ ਤਾਂ ਕੇਜਰੀਵਾਲ ਨੇ ਚਿੱਠੀ ਲਿਖ ਕੇ ਭੱਟੀ ਨੂੰ ਕਿਹਾ ਆਪ ਸਰਕਾਰ ਵੱਲੋਂ ਪਹਿਲਾਂ ਹੀ ਰਾਸ਼ਟਪਤੀ ਨੂੰ ਭੁੱਲਰ ਦੀ ਰਿਹਾਈ ਸਿਫਾਰਿਸ਼ ਭੇਜੀ ਅਤੇ ਹੋਰ ਮੁੱਦਿਆਂ ’ਤੇ ਅਸੀਂ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ 1984 ਨਸਲਕੁਸ਼ੀ ਦੀ ਜਾਂਚ ਵੀ ਕਰ ਰਹੇ ਹਾਂ।

 

ਇਹ ਵੀ ਪੜ੍ਹੋ – ਨਿੱਝਰ ਦੇ ਕਾਤਲਾਂ ਬਾਰੇ ਕੈਨੇਡਾ ਨੇ ਭਾਰਤ ਨੂੰ ਸੌਂਪੀ ਵੱਡੀ ਜਾਣਕਾਰੀ! ਹੁਣ ਸਾਜਿਸ਼ ਤੋਂ ਪਰਦਾ ਉੱਠੇਗਾ?
Exit mobile version