The Khalas Tv Blog Punjab PWD ਦੇ ਚਾਰ ਅਫ਼ਸਰ ਸਸਪੈਂਡ,  ਮੀਂਹ ‘ਚ ਬਣਾ ਰਹੇ ਸੀ ਸੜਕ
Punjab

PWD ਦੇ ਚਾਰ ਅਫ਼ਸਰ ਸਸਪੈਂਡ,  ਮੀਂਹ ‘ਚ ਬਣਾ ਰਹੇ ਸੀ ਸੜਕ

ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੇ ਵਲੋਂ ਪੀ ਡਬਲਯੂ ਡੀ ਦੇ ਚਾਰ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਫ਼ਸਰਾਂ ਵਿੱਚ ਤਰਸੇਮ ਸਿੰਘ ਸਬ ਡਿਵੀਜ਼ਨਲ ਇੰਜੀਨੀਅਰ, ਵਿਪਨ ਕੁਮਾਰ ਜੂਨੀਅਨ ਇੰਜੀਨੀਅਰ, ਪ੍ਰਵੀਨ ਕੁਮਾਰ ਜੂਨੀਅਨ ਇੰਜੀਨੀਅਰ ਅਤੇ ਜਸਬੀਰ ਸਿੰਘ ਜੂਨੀਅਨ ਇੰਜੀਨੀਅਰ ਹਨ। ਇਨ੍ਹਾਂ ਅਫ਼ਸਰਾਂ ਤੇ ਦੋਸ਼ ਹੈ ਕਿ, ਇਨ੍ਹਾਂ ਵਲੋਂ ਤੇਜ਼ ਮੀਂਹ ਵਿੱਚ ਹੀ ਹੁਸ਼ਿਆਰਪੁਰ ਦੇ ਪਿੰਡ ਢੱਕੋਂ ਵਿੱਚ ਸੜਕ ਬਣਾ ਦਿੱਤੀ ਗਈ।

ਸੜਕ ਜਿਸ ਵੇਲੇ ਬਣਾਈ ਜਾ ਰਹੀ ਸੀ ਤਾਂ, ਉਸ ਵੇਲੇ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅਤੇ ਵਾਇਰਲ ਵੀਡੀਓ ਉੱਚ ਅਧਿਕਾਰੀਆਂ ਤੱਕ ਪੁੱਜਣ ਮਗਰੋਂ, ਲੋਕ ਨਿਰਮਾਣ ਵਿਭਾਗ ਦੇ ਵੱਲੋਂ ਸੜਕ ਬਣਾ ਰਹੇ ਸਬੰਧਤ ਅਫ਼ਸਰਾਂ ਨੂੰ ਸਸਪੈਂਡ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। 

ਇਹ ਸੜਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਬਣ ਰਹੀ ਹੈ। ਮਾਹਿਲਪੁਰ ਬਲਾਕ ਦੇ ਪਿੰਡ ਨੰਗਲ ਖਿਲਦੀਆ ਅਤੇ ਸ਼ੇਰਪੁਰ ਨੂੰ ਇਸ ਰਾਹੀਂ ਜੋੜਿਆ ਜਾ ਰਿਹਾ ਹੈ। ਇਸੇ ਦੌਰਾਨ ‘ਆਪ’ ਵਰਕਰ ਗੁਰਵਿੰਦਰ ਸਿੰਘ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਮੀਂਹ ਵਿੱਚ ਸੜਕ ਨਾ ਬਣਾਉਣ ਲਈ ਕਿਹਾ। ਇਸ ਦੇ ਬਾਵਜੂਦ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਜਾਰੀ ਰੱਖਿਆ।

ਇਹ ਹੁਕਮ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਹਨ। ਜਿਸ ‘ਚ ਕਿਹਾ ਗਿਆ ਸੀ ਕਿ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਜਿਸ ਵਿੱਚ ਬਰਸਾਤ ਵਿੱਚ ਸੜਕ ਬਣਾਈ ਜਾ ਰਹੀ ਹੈ। ਇਸ ਲਈ ਇਨ੍ਹਾਂ ਚਾਰ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

Exit mobile version