ਹਰਿਆਣਾ (Haryana) ‘ਚ ਵਿਧਾਨ ਸਭਾ ਚੋਣਾ ਦਾ ਐਲਾਨ ਹੋ ਚੁੱਕਾ ਹੈ। ਇਸ ਤੋਂ ਬਾਅਦ ਦਲ ਬਦਲੀਆਂ ਅਤੇ ਅਸਤੀਫਿਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਦੁਸ਼ੰਅਤ ਚੌਟਾਲਾ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ (ਜਜਪਾ) ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੇ 24 ਘੰਟੇ ਦੇ ਵਿੱਚ-ਵਿੱਚ ਪਾਰਟੀ ਦੇ 4 ਵਿਧਾਇਕ ਅਸਤੀਫਾ ਦੇ ਚੁੱਕੇ ਹਨ। ਇਸ ਵਿੱਚ ਈਸ਼ਵਰ ਸਿੰਘ, ਦੇਵੇਂਦਰ ਬਬਲੀ, ਅਨੂਪ ਧਾਨਕ ਅਤੇ ਰਾਮ ਕਰਨ ਕਾਲਾ ਦੇ ਨਾਂ ਸ਼ਾਮਲ ਹਨ। ਇਹ ਸਾਰੇ ਵਿਧਾਇਕ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਜਪਾ ਤੋਂ ਵਿਧਾਇਕ ਚੁਣੇ ਗਏ ਸਨ ਪਰ ਹੁਣ ਇਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ।
ਟੋਹਾਣਾ ਤੋਂ ਵਿਧਾਇਕ ਦੇਵੇਂਦਰ ਬਬਲੀ ਨੇ ਅੱਜ ਆਪਣਾ ਅਸਤੀਫਾ ਪਾਰਟੀ ਦੇ ਪ੍ਰਧਾਨ ਅਜੈ ਚੌਟਾਲਾ ਨੂੰ ਸੌਂਪ ਦਿੱਤਾ। ਇਸ ਤੋ ਪਹਿਲਾਂ ਅਨੂਪ ਧਾਨਕ ਅਤੇ ਰਾਮ ਕਰਨ ਕਾਲਾ ਆਪਣਾ ਅਸਤੀਫਾ ਦੇ ਚੁੱਕੇ ਹਨ। ਈਸ਼ਵਰ ਸਿੰਘ 2019 ਵਿੱਚ ਕੈਥਲ ਦੀ ਗੁਹਲਾ ਸੀਟ ਤੋਂ ਵਿਧਾਇਕ ਸਨ ਅਤੇ ਉਹ ਵੀ ਆਪਣਾ ਅਸਤੀਫਾ ਦੇ ਚੁੱਕੇ ਹਨ।
ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਤੇ ਪਾਰਟੀ ਦੇ ਸਕੱਤਰ ਰਣਧੀਰ ਸਿੰਘ ਨੇ ਕਿ ਇਹ ਸਾਰੇ ਆਗੂ ਜਜਪਾ ਦੀ ਟਿਕਟ ਤੋਂ ਵਿਧਾਇਕ ਬਣੇ ਸਨ ਅਤੇ ਇਹ ਪਾਰਟੀ ਨੂੰ ਛੱਡ ਰਹੇ ਹਨ। ਇਨ੍ਹਾਂ ਨੂੰ ਕਾਨੂੰਨੀ ਨੋਟਿਸ ਦਿੱਤੇ ਬਨ। ਇਸ ਦੇ ਨਾਲ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਤਹਿਤ ਨੋਟਿਸ ਵੀ ਦਿੱਤੇ ਹਨ।
ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜਜਪਾ ਦੇ 10 ਵਿਧਾਇਕ ਜਿੱਤੇ ਸਨ ਅਤੇ ਜਜਪਾ ਨੇ ਭਾਜਪਾ ਨਾਲ ਮਿਲ ਕੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਤੱਕ ਮਿਲ ਕੇ ਸਰਕਾਰ ਚਲਾਈ ਸੀ। ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਪਾਰਟੀ ਨਿਘਾਰ ਵੱਧ ਜਾ ਰਹੀ ਹੈ। ਪਾਰਟੀ ਦਾ ਲੋਕ ਸਭਾ ਚੋਣਾਂ ਵਿੱਚ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਸੀ।
ਇਹ ਵੀ ਪੜ੍ਹੋ – ਹਾਈਕੋਰਟ ਦੀ ਫਟਕਾਰ ਬਾਅਦ ਰਾਜ ਮਾਰਗ ਦੇ ਮਾਮਲੇ ਨੂੰ ਸੁਲਝਾਉਣ ਲਈ ਵੱਡੀ ਪਹਿਲ !