The Khalas Tv Blog India ਜੰਮੂ ਕਸ਼ਮੀਰ ‘ਚ ਦੋ ਮੁਕਾ ਬਲਿਆਂ ਦੌਰਾਨ ਚਾਰ ਅੱਤ ਵਾਦੀ ਢੇਰ
India

ਜੰਮੂ ਕਸ਼ਮੀਰ ‘ਚ ਦੋ ਮੁਕਾ ਬਲਿਆਂ ਦੌਰਾਨ ਚਾਰ ਅੱਤ ਵਾਦੀ ਢੇਰ

ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ੍ਰੀਨਗਰ ‘ਚ ਮੁਕਾਬਲੇ ਦੌਰਾਨ ਲਸ਼ਕਰ-ਏ- ਤੋਇਬਾ ਦੇ ਚਾਰ ਅਤੱ ਵਾਦੀ ਮਾ ਰੇ ਗਏ। ਸਥਾਨਿਕ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾ ਰੇ ਗਏ ਚਾਰ ਅਤੱ ਵਾਦੀਆਂ ਵਿੱਚੋਂ ਦੋ ਕਸ਼ਮੀਰੀ ਟੈਲੀਵਿਜ਼ਨ ਕਲਾਕਾਰ ਦੀ ਹਾਲ ਹੀ ਵਿੱਚ ਹੋਈ ਹੱ ਤਿਆ ਵਿੱਚ ਸ਼ਾਮਲ ਸਨ। ਪੁਲਿਸ ਅਧਿਕਾਰੀ ਅਨੁਸਾਰ ਇਹ ਮੁਕਾਬਲਾ ਵੀਰਵਾਰ ਦੇਰ ਰਾਤ ਪੁਲਵਾਮਾ ਅਤੱ ਵਾਦੀਆਂ ਨੂੰ ਇਲਾਕੇ ਦੀ ਘੇਰਾਬੰਦੀ ਵਿੱਚ ਟੀਵੀ ਕਲਾਕਾਰ ਅਮਰੀਨ ਭੱਟ ਦੇ ਹੱਤਿ ਆਰੇ ਵੀ ਘਿਰ ਗਏ। ਉਹ ਸੁਰੱਖਿਆ ਬਲਾਂ ਨਾਲ ਮੁਕਾ ਬਲੇ ਵਿੱਚ ਮਾ ਰੇ ਗਏ।

ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ, ‘ਮਾ ਰੇ ਦੋ ਅਤੱ ਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਭੱਟ ਅਤੇ ਫ਼ਰਹਾਨ ਹਬੀਬ ਵਜੋਂ ਹੋਈ ਹੈ। ਸ਼ਾਹਿਦ ਅਤੇ ਫ਼ਰਹਾਨ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ ਦੇ ਕਹਿਣ ‘ਤੇ ਟੀਵੀ ਸਟਾਰ ਦਾ ਕਤ ਲ ਕੀਤਾ ਸੀ। ਉਨ੍ਹਾਂ ਕੋਲੋਂ ਏਕੇ-56 ਰਾਈ ਫਲ, ਚਾਰ ਮੈਗਜ਼ੀਨ ਅਤੇ ਪਿਸ ਤੌਲ ਬਰਾਮਦ ਕੀਤਾ ਗਿਆ ਹੈ।’ ਪੁਲੀਸ ਨੇ ਦੱਸਿਆ ਕਿ ਦੂਜਾ ਮੁਕਾ ਬਲਾ ਸ੍ਰੀਨਗਰ ਦੇ ਸੌਰਾ ਇਲਾਕੇ ਵਿੱਚ ਹੋਇਆ, ਜਿਸ ਵਿੱਚ ਲਸ਼ਕਰ ਦੇ ਦੋ ਅਤੱ ਵਾਦੀ ਮਾ ਰੇ ਗਏ।

Exit mobile version