The Khalas Tv Blog International ਕੈਨੇਡਾ ‘ਤੋਂ ਅਮਰੀਕਾ ’ਚ ਦਾਖਲ ਹੋਣ ਸਮੇਂ ਠੰਡ ਨਾਲ 4 ਭਾਰਤੀਆਂ ਦੇ ਮ ਰਨ ਦੀ ਖਬਰ, ਇੱਕ ਬੱਚਾ ਵੀ ਸ਼ਾਮਲ
International

ਕੈਨੇਡਾ ‘ਤੋਂ ਅਮਰੀਕਾ ’ਚ ਦਾਖਲ ਹੋਣ ਸਮੇਂ ਠੰਡ ਨਾਲ 4 ਭਾਰਤੀਆਂ ਦੇ ਮ ਰਨ ਦੀ ਖਬਰ, ਇੱਕ ਬੱਚਾ ਵੀ ਸ਼ਾਮਲ

‘ਦ ਖ਼ਾਲਸ ਬਿਊਰੋ : ਸੰਸਾਰ ਦੇ ਵੱਡੇ ਦੇਸ਼ਾਂ ਵਿੱਚੋਂ ਇੱਕ ਮੁਲਕ ਕੈਨੈਡਾ ਦੇ ਮੈਨੀਟੋਬਾ ਸੂਬੇ ਵਿੱਚ ਇੱਕ ਖੇਤ ਵਿੱਚੋਂ ਚਾਰ ਲੋਕਾਂ ਅਤੇ ਇੱਕ ਨਵਜੰਮੇ ਬੱਚੇ ਦੀ ਲਾ ਸ਼ ਮਿਲੀ ਹੈ। ਜਿਸ ਬਾਰੇ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਦੀ ਗੈ ਰ-ਕਾਨੂੰਨੀ ਤਰੀਕੇ ਨਾਲ  ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸਮੇਂ,ਠੰਢ ਦੇ ਮੌਸਮ ਕਾਰਨ ਮੌ ਤ ਹੋ ਗਈ।ਪੁਲਿਸ ਅਨੁਸਾਰ  ਇਹ ਸਾਰੇ ਭਾਰਤੀ ਸਨ ਤੇ ਇਕੋ ਪਰਿਵਾਰ ਨਾਲ ਸੰਬੰਧ ਰੱਖਦੇ ਸਨ।

ਵਿਨੀਪੈਗ ਵਿੱਚ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜੇਨ ਮੈਕਲੈਚੀ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਕਿਹਾ, “ਮੈਂ ਜੋ ਸਾਂਝਾ ਕਰਨ ਜਾ ਰਿਹਾ ਹਾਂ, ਉਹ ਬਹੁਤ ਸਾਰੇ ਲੋਕਾਂ ਲਈ ਸੁਣਨਾ ਮੁਸ਼ ਕਲ ਹੋਵੇਗਾ।ਇਹ ਇੱਕ ਦਿਲ ਦਹਿ ਲਾਉਣ ਵਾਲੀ ਤ੍ਰਾ ਸਦੀ ਹੈ।”

ਉਸ ਅਨੁਸਾਰ ਆਰ ਸੀ ਐਮ ਪੀ ਮੈਨੀਟੋਬਾ ਨੇ ਦੱਸਿਆ ਕਿ ਅਮਰੀਕਾ ਵਿਚ ਦਾਖਲ ਹੋਏ ਇਕ ਟੋਲੇ ਵਿਚ ਇਕ ਵਿਅਕਤੀ ਕੋਲੋਂ ਛੋਟੇ ਮਾਸੂਮ ਬੱਚੇ ਦੀਆਂ ਵਸਤਾਂ ਮਿਲੀਆਂ ਸਨ ਪਰ ਇਸ ਟੋਲੇ ਕੋਲ ਕੋਈ ਬੱਚਾ ਨਹੀਂ ਸੀ।ਇਸ ਸੰਬੰਧੀ ਜਾਂਚ ਕੀਤੇ ਜਾਣ ਤੇ ਪੁਲਿਸ ਨੂੰ ਇਸ ਖੇਤਰ ਵਿੱਚ ਇਹ ਲਾ ਸ਼ਾਂ ਬਰਾਮਦ ਹੋਈਆਂ।

 ਪੁਲਿਸ ਅਨੁਸਾਰ  ਨੌਜਵਾਨ ਲੜਕੇ ਦੀ ਲਾ ਸ਼ ਕੁਝ ਮੀਟਰ ਦੂਰ ਮਿਲੀ ਸੀ ਜਦੋਂ ਕਿ ਇੱਕ ਆਦਮੀ, ਔਰਤ ਅਤੇ ਬੱਚੇ ਦੀਆਂ ਲਾ ਸ਼ਾਂ ਇਕੱਠੀਆਂ ਮਿਲੀਆਂ ਸਨ।

ਫਲੋਰੀਡਾ ਦੇ 47 ਸਾਲਾ ਸਟੀਵ ਸ਼ੈਂਡ ਨੂੰ ਇਸ ਘਟਨਾ ਦੇ ਸਬੰਧ ਵਿੱਚ ਮਨੁੱਖੀ ਤ ਸਕਰੀ ਦੇ ਦੋਸ਼ ਵਿੱਚ ਗ੍ਰਿ ਫਤਾਰ ਕਰ ਲਿਆ ਗਿਆ ਹੈ।ਇਹ ਜਾਣਕਾਰੀ

ਮਿਨੇਸੋਟਾ ਜ਼ਿਲ੍ਹੇ ਦੀ ਯੂਐਸ ਅਟਾਰਨੀ ਦੇ ਦਫ਼ਤਰ ਵੱਲੋਂ  ਦਿਤੀ ਗਈ।

 

Exit mobile version