The Khalas Tv Blog Punjab ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਹੋਇਆ ਦਿਹਾਂਤ
Punjab

ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਹੋਇਆ ਦਿਹਾਂਤ

ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਦਿਹਾਂਤ ਹੋ ਗਿਆ ਹੈ। ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਆਖਰੀ ਸਵਾਸ ਆਪਣੇ ਪਿੰਡ ਪੰਜਗਰਾਈਂ ‘ਚ ਲਏ ਹਨ। ਇਸ ਸਬੰਧੀ ਭਾਜਪਾ ਮਾਰਕੀਟ ਕਮੇਟੀ ਜੈਤੋਂ ਦੇ ਸਾਬਕਾ ਚੇਅਰਮੈਨ ਸ਼ਾਮ ਲਾਲ ਗੋਇਲ ਨੇ ਲੋਕਾਂ ਨਾਲ ਸਾਂਝੀ ਕੀਤੀ ਹੈ। ਗੁਰਚਰਨ ਕੌਰ 2001 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਰਹੇ ਹਨ। ਉਹ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਦੱਸ ਦੇਈਏ ਕਿ ਉਹ ਭਾਜਪਾ ਵਿੱਚ ਕਈ ਅਹੁਦਿਆਂ ਉੱਤੇ ਕੰਮ ਕਰ ਚੁੱਕੇ ਹਨ। ਗੁਰਚਰਨ ਕੌਰ ਭਾਜਪਾ ਦੇ ਜਨਰਲ ਸਕੱਤਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ –  ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਿਆ, ਮੰਤਰੀ ਖੁੱਡੀਆਂ ਨੇ ਜਤਾਈ ਖੁਸ਼ੀ

 

Exit mobile version