The Khalas Tv Blog Punjab ਜਗਮੀਤ ਬਰਾੜ ਨੇ ਛੱਡਿਆ ਗਿੱਦੜਬਾਹਾ ਦਾ ਚੋਣ ਮੈਦਾਨ! ਦੱਸੀ ਇਹ ਵੱਡੀ ਵਜ੍ਹਾ
Punjab

ਜਗਮੀਤ ਬਰਾੜ ਨੇ ਛੱਡਿਆ ਗਿੱਦੜਬਾਹਾ ਦਾ ਚੋਣ ਮੈਦਾਨ! ਦੱਸੀ ਇਹ ਵੱਡੀ ਵਜ੍ਹਾ

ਬਿਉਰੋ ਰਿਪੋਰਟ: 4 ਜ਼ਿਮਨੀ ਚੋਣਾਂ ਵਿੱਚ ਨਾਮਜ਼ਦਗੀ ਵਾਪਸ ਲੈਣ ਦੇ ਅਖੀਰਲੇ ਗਿੱਦੜਬਾਹਾ ਤੋਂ ਚੋਣ ਲੜ ਰਹੇ ਸਾਬਕਾ ਐੱਮਪੀ ਜਗਮੀਤ ਸਿੰਘ ਬਰਾੜ (Former MP Jagmeet Singh Brar) ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਉਨ੍ਹਾਂ ਨੇ ਆਪਣੀ ਨਾਮਜ਼ਦਗੀ (Nomination) ਵਾਪਸ ਲੈ ਲਈ ਹੈ। ਜਗਮੀਤ ਬਰਾੜ ਨੇ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਸੀ। ਉਨ੍ਹਾਂ ਕਿਹਾ ਮੈਂ 21 ਮੈਂਬਰੀ ਸਲਾਹਕਾਰ ਕਮੇਟੀ ਦੀ ਸਲਾਹ ਤੋਂ ਬਾਅਦ ਨਾਮਜ਼ਦਗੀ ਵਾਪਸ ਲਈ ਹੈ। ਹਾਲਾਂਕਿ ਉਨ੍ਹਾਂ ਨੇ ਸਾਫ ਕੀਤਾ ਕਿ ਮੈਂ ਕਿਸੇ ਵੀ ਉਮੀਦਵਾਰ ਦੀ ਹਮਾਇਤ ਨਹੀਂ ਕਰਾਂਗਾ ਅਤੇ ਨਾ ਹੀ ਕਾਂਗਰਸ ਵਿੱਚ ਸ਼ਾਮਲ ਹੋਵਾਂਗਾ।

ਜਗਮੀਤ ਸਿੰਘ ਬਰਾੜ ਇੱਕ ਸਮੇਂ ਕਾਂਗਰਸ ਦਾ ਦਿੱਗਜ ਚਹਿਰਾ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 1997 ਵਿੱਚ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਹਰਾਇਆ ਸੀ। ਉਹ ਕਾਂਗਰਸ ਦੀ CWC ਦੇ ਮੈਂਬਰ ਵੀ ਰਹੇ ਪਰ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦ ਦੀ ਵਜ੍ਹਾ ਕਰਕੇ ਉਨ੍ਹਾਂ ਨੇ 2017 ਵਿੱਚ ਪਾਰਟੀ ਛੱਡ ਦਿੱਤੀ ਜਿਸ ਤੋਂ ਬਾਅਦ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ।

2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਬਰਾੜ ਮੋੜ ਮੰਡੀ ਤੋਂ ਚੋਣ ਲੜੇ ਸਨ ਪਰ ਹਾਰ ਨਸੀਬ ਹੋਈ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਖਿਲਾਫ ਬਿਆਨਬਾਜ਼ੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਇਸ ਦੌਰਾਨ ਉਹ ਮਮਤਾ ਬੈਨਰਜੀ ਦੀ TMC ਵਿੱਚ ਵੀ ਰਹੇ ਅਤੇ ਕਈ ਵਾਰ ਉਨ੍ਹਾਂ ਦੀ ਚਰਚਾਵਾਂ ਆਮ ਆਦਮੀ ਪਾਰਟੀ ਵਿੱਚ ਵੀ ਜਾਣ ਦੀਆਂ ਰਹੀਆਂ ਸਨ।

Exit mobile version