The Khalas Tv Blog Punjab ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ ਗ੍ਰਿਫਤਾਰ
Punjab

ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ ਗ੍ਰਿਫਤਾਰ

‘ਦ ਖਾਲਸ ਬਿਊਰੋ:ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਪੰਜਾਬ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਜੰਗਲਾਤ ਵਿਭਾਗ ਵਿੱਚ ਹੋਈ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੋਈ ਹੈ। ਦਲਜੀਤ ਸਿੰਘ ‘ਤੇ ਇਹ ਇਲਜ਼ਾਮ ਨੇ ਕਿ ਉਸ ਨੇ ਠੇਕੇਦਾਰਾਂ ਤੋਂ ਰਿਸ਼ਵਤ ਲਈ ਹੈ ।ਇਸ ਤੋਂ ਇਲਾਵਾ ਬਦਲੀਆਂ ਲਈ ਪੈਸਾ ਲੈਣ ਤੇ ਨਜਾਇਜ਼ ਮਾਈਨਿੰਗ ‘ਚ ਵੀ ਸ਼ਾਮਲ ਹੋਣ ਦੇ ਇਲਜ਼ਾਮ ਵੀ ਉਸ ‘ਤੇ ਲੱਗੇ ਹਨ।ਇਹਨਾਂ ਇਲਜ਼ਾਮਾਂ ਦੇ ਹਿਸਾਬ ਨਾਲ ਉਸ ਨੇ 486 ਏਕੜ ‘ਚ ਨਜਾਇਜ਼ ਮਾਈਨਿੰਗ ਕੀਤੀ ਹੈ ਤੇ ਕਰੋੜਾਂ ਦੀ ਕਮਾਈ ਕੀਤੀ ਹੈ।ਇਥੋਂ ਤੱਕ ਕਿ 2800 ਰੁਪਏ ਦਾ ਟ੍ਰੀ ਗਾਰਡ ਖਰੀਦਣ ‘ਚ ਵੀ 800 ਰੁਪਏ ਰਿਸ਼ਵਤ ਲਈ ਗਈ ਹੈ।ਦਲਜੀਤ ਸਿੰਘ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਸਿਰਫ ਭਤੀਜਾ ਦਲਜੀਤ ਸਿੰਘ ਹੀ ਨਹੀਂ ਸਗੋਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਵੀ ਕਈ ਇਲਜ਼ਾਮਾਂ ਦੇ ਘੇਰੇ ਵਿੱਚ ਹੈ,ਉਸ ‘ਤੇ ਵੀ ਕੇਸ ਦਰਜ ਹੈ ,ਜਿਸ ਨੂੰ ਲੈ ਕੇ ਉਸ ਨੇ ਹਾਈਕੋਰਟ ਜਾ ਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਉਸ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਹੈ। ਹਾਲ ਦੀ ਘੜੀ ਉਹ ਫਰਾਰ ਹੈ ਤੇ ਪੁਲਿਸ ਉਸ ਦੀ ਤਲਾਸ਼ ਵਿੱਚ ਲੱਗੀ ਹੋਈ ਹੈ। ਕਰੋੜਾਂ ਦੀ ਰਿਸ਼ਵਤ ਤੇ ਹੇਰਾਫੇਰੀ ਮਾਮਲੇ ‘ਚ ਵਿਜੀਲੈਂਸ ਕੋਲ ਵੱਡੇ ਸਬੂਤ ਹਨ,ਜਿਹਨਾਂ ਦੇ ਆਧਾਰ ‘ਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ।

Exit mobile version