‘ ਦ ਖ਼ਾਲਸ ਬਿਊਰੋ : ਪੰਜਾਬ ਦੇ ਡੀ.ਜੀ.ਪੀ. ਐੱਸ ਚਟੋਪਾਧਿਆਏ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਹੁਣ ਪੁਲੀਸ ਸਾਬਕਾ ਮੰਤਰੀ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛ-ਪੜਤਾਲ ਕਰੇਗੀ। ਉਹਾਂ ਨੇ ਕਿਹਾ ਕਿ ਐੱਸ.ਆਈ.ਟੀ ਇਸ ਕੇਸ ਦੀ ਤਹਿ ਤੱਕ ਜਾ ਕੇ ਸਾਰੇ ਤੱਥਾਂ ਦੀ ਜਾਂਚ ਕਰੇਗੀ ਤੇ ਚਟੋਪਾਧਿਆਏ ਨੇ ਕਿਹਾ ਕਿ ਐੱਸ.ਆਈ.ਟੀ ਉਨ੍ਹਾਂ ਸਾਰੇ ਵਿਅਕਤੀਆਂ ਦੀ ਸੂਚੀ ਬਣਾ ਰਹੀ ਹੈ ਜੋ ਕਿ ਬਾਦਲ ਸਰਕਾਰ ਦੇ ਸਮੇਂ ਮਜੀਠੀਆ ਦੇ ਨਾਲ ਰਹੇ ਸਨ। ਸਮਗਲਿੰਗ ਦੇ ਦੋਸ਼ਾਂ ਹੇਠ ਫੜੇ ਗਏ ਸਾਬਕਾ ਡੀਐਸਪੀ ਜਗਦੀਸ਼ ਭੋਲਾ ਤੋਂ ਵੀ ਪੁਛਗਿਛ ਹੋ ਸਕਦੀ ਹੈ। ਦੱਸਿਆ ਗਿਆ ਹੈ ਕਿ ਜਗਦੀਸ਼ ਭੋਲਾ ਵਲੋਂ ਪੇਸ਼ੀ ਸਮੇਂ ਨਾਂ ਲੈਣ ਬਾਅਦ ਹੀ ਮਜੀਠੀਆ ਦਾ ਮਾਮਲਾ ਸ਼ੁਰੂ ਹੋ ਗਿਆ ਸੀ।