The Khalas Tv Blog Punjab ਜਲੰਧਰ ’ਚ ਕਾਂਗਰਸੀ ਆਗੂ ਦੇ ਘਰ 5 ਸਾਲਾਂ ਤੋਂ ਕੰਮ ਕਰ ਰਹੀ ਹੈਲਪਰ ਨੇ ਲਿਆ ਫਾਹਾ! ਲਾਸ਼ ਨਾਲ ਮਿਲੀ ‘ਪ੍ਰੈਗਨੈਂਸੀ ਸਟ੍ਰਿਪ’
Punjab

ਜਲੰਧਰ ’ਚ ਕਾਂਗਰਸੀ ਆਗੂ ਦੇ ਘਰ 5 ਸਾਲਾਂ ਤੋਂ ਕੰਮ ਕਰ ਰਹੀ ਹੈਲਪਰ ਨੇ ਲਿਆ ਫਾਹਾ! ਲਾਸ਼ ਨਾਲ ਮਿਲੀ ‘ਪ੍ਰੈਗਨੈਂਸੀ ਸਟ੍ਰਿਪ’

ਬਿਉਰੋ ਰਿਪੋਰਟ: ਜਲੰਧਰ ਵਿੱਚ ਸ਼ਿਵ ਵਿਹਾਰ ਨੇੜੇ ਸਾਬਕਾ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੇ ਘਰ ਕੰਮ ਕਰਨ ਵਾਲੀ ਹੈਲਪਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੋਢਲ ਨਗਰ ਦੀ ਰਹਿਣ ਵਾਲੀ ਨਿਕਿਤਾ ਵਜੋਂ ਹੋਈ ਹੈ। ਮ੍ਰਿਤਕਾ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਦੀ ਰਹਿਣ ਵਾਲੀ ਸੀ। ਲੜਕੀ ਦਾ ਪਰਿਵਾਰ ਯੂਪੀ ਵਿੱਚ ਰਹਿੰਦਾ ਹੈ ਅਤੇ ਉਹ ਜਲੰਧਰ ਵਿੱਚ ਆਪਣੀ ਮਾਸੀ ਕੋਲ ਰਹਿ ਰਹੀ ਸੀ।

ਨਿਕਿਤਾ 5 ਸਾਲਾਂ ਤੋਂ ਕਰ ਰਹੀ ਸੀ ਕੰਮ

ਜਾਣਕਾਰੀ ਮੁਤਾਬਕ ਨਿਕਿਤਾ ਵਰਮਾ ਪਿਛਲੇ 5 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਸੀ। ਮਾਸੀ ਕ੍ਰਿਸ਼ਨਾ ਵਰਮਾ ਨੇ ਦੱਸਿਆ ਕਿ ਨਿਕਿਤਾ ਕਾਂਗਰਸੀ ਆਗੂ ਰੋਹਨ ਸਹਿਗਲ ਦੇ ਘਰ ਕੰਮ ਕਰਦੀ ਸੀ। ਸਵੇਰੇ ਸਾਨੂੰ ਫੋਨ ਆਇਆ ਕਿ ਸਾਡੀ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚੇ।

ਪਰਿਵਾਰ ਦਾ ਇਲਜ਼ਾਮ ਹੈ ਕਿ ਜਿਸ ਥਾਂ ’ਤੇ ਸਾਡੀ ਧੀ ਨੇ ਫਾਹਾ ਲਾਇਆ ਸੀ, ਉਸ ਥਾਂ ਤੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਪਰਿਵਾਰ ਨੇ ਕਿਸੇ ’ਤੇ ਇਹ ਇਲਜ਼ਾਮ ਨਹੀਂ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਪੁਲਿਸ ਤੋਂ ਜਾਂਚ ਹੋਣੀ ਚਾਹੀਦੀ ਹੈ। ਕ੍ਰਿਸ਼ਨਾ ਨੇ ਸਹਿਗਲ ਦੇ ਸਾਬਕਾ ਮੁਲਾਜ਼ਮ ’ਤੇ ਦੋਸ਼ ਲਾਏ ਹਨ।

ਘਟਨਾ ਵਾਲੀ ਥਾਂ ਤੋਂ ਮਿਲੀਆਂ ਸ਼ੱਕੀ ਵਸਤੂਆਂ

ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕਤਲ ਦਾ, ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪਰਿਵਾਰ ਦੇ ਇਲਜ਼ਾਮਾਂ ਦੇ ਆਧਾਰ ’ਤੇ ਬਿਆਨ ਦਰਜ ਕਰ ਲਏ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਨਿਕਿਤਾ ਦੀ ਲਾਸ਼ ਬਰਾਮਦ ਕੀਤੀ ਗਈ ਤਾਂ ਉਥੋਂ ਗਰਭਧਾਰਨ ਦੀ ਜਾਂਚ ਕਰਨ ਵਾਲੀ ਵਾਲੀ ਪੱਟੀ ਵੀ ਬਰਾਮਦ ਹੋਈ। ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਗਰਭਵਤੀ ਸੀ।

ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਇਸ ਬਾਰੇ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ। ਲੜਕੀ ਦੀ ਉਮਰ ਕਰੀਬ 22 ਸਾਲ ਹੈ ਅਤੇ ਬਜ਼ੁਰਗ ਔਰਤ ਦੀ ਦੇਖਭਾਲ ਕਰ ਰਹੀ ਸੀ। ਕ੍ਰਿਸ਼ਨਾ ਵਰਮਾ ਨੇ ਦੱਸਿਆ- ਇਕ ਹਫਤਾ ਪਹਿਲਾਂ ਉਸ ਦੀ ਬਜ਼ੁਰਗ ਔਰਤ ਨਾਲ ਲੜਾਈ ਹੋਈ ਸੀ। ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਸੀ। ਮੈਨੂੰ ਸਵੇਰੇ 10 ਵਜੇ ਖੁਦਕੁਸ਼ੀ ਦੀ ਸੂਚਨਾ ਮਿਲੀ।

ਸਹਿਗਲ ਦੇ ਵਕੀਲ ਨੇ ਕਿਹਾ- ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਅਸੀਂ ਪੁਲਿਸ ਨੂੰ ਸਹਿਯੋਗ ਦਿੱਤਾ

ਮਾਮਲੇ ਦੀ ਜਾਂਚ ਲਈ ਮੌਕੇ ’ਤੇ ਪੁੱਜੇ ਸਾਬਕਾ ਕੌਂਸਲਰ ਰੋਹਨ ਸਹਿਗਲ ਦੇ ਵਕੀਲ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਪੁਲੀਿਸ ਨੂੰ ਪੂਰਾ ਸਹਿਯੋਗ ਦਿੱਤਾ ਹੈ। ਸੀਸੀਟੀਵੀ ਵੀ ਪੁਲਿਸ ਨੂੰ ਸੌਂਪੇ ਗਏ ਹਨ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।

Exit mobile version