The Khalas Tv Blog Punjab ਮੋਗਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਗੋਇਲ ਨੇ ਕੀਤੀ ਖੁਦਕੁਸ਼ੀ
Punjab

ਮੋਗਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਗੋਇਲ ਨੇ ਕੀਤੀ ਖੁਦਕੁਸ਼ੀ

ਦ ਖ਼ਾਲਸ ਬਿਊਰੋ : ਮੋਗਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ, ਔਰਬਿਟ ਮਲਟੀਪਲੈਕਸ ਤੇ ਗੀਤਾ ਸਿਨੇਮਾ ਦੇ ਮਾਲਕ ਯੋਗੇਸ਼ ਗੋਇਲ ਨੇ ਬੀਤੀ ਰਾਤ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਯੋਗੇਸ਼ ਗੋਇਲ ਵੱਲੋਂ ਆਪਣੀ ਫ਼ਿਰੋਜਪੁਰ ਰੋਡ ਸਥਿਤ ਦੁੱਨੇਕੇ ਰਿਹਾਇਸ਼ ਵਿਖੇ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਯੋਗੇਸ਼ ਗੋਇਲ ਸਿਰਫ ਵਪਾਰੀ ਤੇ ਅਕਾਲੀ ਦਲ ਦੇ ਨੇਤਾ ਹੀ ਨਹੀਂ ਰਹੇ ਸਗੋਂ ਆਰੀਆ ਸਮਾਜ ਨਾਲ ਜੁੜੀਆਂ ਸਿੱਖਿਅਕ ਸੰਸਥਾਵਾਂ ਡੀਐੱਮ ਕਾਲਜ, ਬੀਐੱਡ ਕਾਲਜ ਆਦਿ 5 ਸਿੱਖਿਅਕ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਵਿਚ ਮੁੱਖ ਅਹੁਦਿਆਂ ‘ਤੇ ਵੀ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਗਲੀ ਤਸਵੀਰ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Exit mobile version