The Khalas Tv Blog International ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਈਮੰਡਸ ਦੀ ਸੜਕ ਹਾਦਸੇ ਦੌਰਾਨ ਮੌਤ
International

ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਈਮੰਡਸ ਦੀ ਸੜਕ ਹਾਦਸੇ ਦੌਰਾਨ ਮੌਤ

ਦ ਖ਼ਾਲਸ ਬਿਊਰੋ : ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦਾ ਇੱਕ ਸੜਕ ਹਾ ਦਸੇ ਦੌਰਾਨ ਦਿਹਾਂ ਤ ਹੋ ਗਿਆ ਹੈ। ਐਂਡਰਿਊ ਸਾਈਮੰਡ ਦੀ ਹੋਈ ਮੌ ਤ ਤੇ ਕ੍ਰਿਕਟ ਜਗਤ ਵਿਚ ਸੋ ਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਟਾਊਨਸਵਿਲੇ ‘ਚ ਇਕ ਕਾਰ ਹਾਦ ਸੇ ‘ਚ ਉਸ ਦੀ ਮੌ ਤ ਹੋ ਗਈ । ਪੁਲਿਸ ਮੁਤਾਬਕ ਸਾਇਮੰਡਜ਼ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕੁਈਨਜ਼ਲੈਂਡ ਪੁਲਿਸ ਨੇ ਦੱਸਿਆ ਕਿ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਪੱਛਮ ਵਿੱਚ ਹਰਵੇ ਰੇਂਜ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਸੜਕ ਉੱਤੇ ਪਲਟ ਗਈ।ਪੁਲਿਸ ਨੇ ਇਹ ਵੀ ਕਿਹਾ ਕਿ ਸਾਈਮੰਡਸ ਨੂੰ ਹਾਦਸੇ ਵਿੱਚ ਗੰ ਭੀਰ ਸੱਟਾਂ ਲੱਗੀਆਂ  ਸਨ।

ਸਾਇਮੰਡਸ ਦਾ ਕੈਰੀਅਰ ਸ਼ਾਨਦਾਰ ਰਿਹਾ। ਉਸ ਨੇ 198 ਵਨਡੇ ਮੈਚਾਂ ‘ਚ 5088 ਦੌੜਾਂ ਬਣਾਈਆਂ ਹਨ। ਇਸ ਦੌਰਾਨ ਸਾਇਮੰਡਸ ਨੇ 6 ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ ਹਨ। ਸਾਈਮੰਡਸ ਨੇ 26 ਟੈਸਟ ਮੈਚਾਂ ‘ਚ 1462 ਦੌੜਾਂ ਬਣਾਈਆਂ ਹਨ ਅਤੇ ਨਾਲ ਹੀ ਉਸ ਦੇ ਨਾਂ 24 ਵਿਕਟਾਂ ਵੀ ਹਨ। ਸਾਇਮੰਡਸ ਨੇ 14 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ।

Exit mobile version