ਪੰਜਾਬ ਕਾਂਗਰਸ ਨੇ ਭਾਵੇਂ ਨੌਕਰੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ (Former ADGP Gurinder Singh Dhillon) ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ, ਪਰ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਪਾਰਟੀ ਨੇ ਉਨ੍ਹਾਂ ਨੂੰ ਐਕਸ ਸਰਵਿਸਮੈਨ ਸੈੱਲ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਪੰਜਾਬ ਕਾਂਗਰਸ ਨੇ ਉਨ੍ਹਾਂ ਦੀ ਨਿਯੁਕਤੀ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਸ਼੍ਰੀ ਦੇਵੇਂਦਰ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ Ex-serviceman ਵਿਭਾਗ ਦੇ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਹੈ।@gurinipspb pic.twitter.com/hcWez95C97
— Punjab Congress (@INCPunjab) May 8, 2024
ਇਸ ਦੇ ਨਾਲ ਹੀ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਜ਼ਿੰਮੇਵਾਰੀ ਲਈ ਪਾਰਟੀ ਇੰਚਾਰਜ ਦਵਿੰਦਰ ਯਾਦਵ, ਪ੍ਰਧਾਨ ਰਾਜਾ ਵੜਿੰਗ ਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਲਈ ਵੀ ਕੰਮ ਕਰਨਗੇ।
ਗੁਰਿੰਦਰ ਸਿੰਘ ਢਿੱਲੋਂ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਜਦੋਂ ਰਾਹੁਲ ਗਾਂਧੀ ਭਾਰਤ ਦੌਰੇ ਦੌਰਾਨ ਆਏ ਸਨ ਤਾਂ ਪੰਜਾਬ ਵਿੱਚ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਢਿੱਲੋਂ ਦੇ ਸਿਰ ਸੀ। ਢਿੱਲੋਂ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਜੰਮੂ ਤੱਕ ਉਨ੍ਹਾਂ ਨਾਲ ਡਿਊਟੀ ‘ਤੇ ਸਨ। ਇਸ ਦੌਰਾਨ ਉਹ ਰਾਹੁਲ ਤੋਂ ਕਾਫੀ ਪ੍ਰਭਾਵਿਤ ਹੋਏ।
ਇਸ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਆਏ ਤਾਂ ਵੀ ਢਿੱਲੋਂ ਉਨ੍ਹਾਂ ਨਾਲ ਡਿਊਟੀ ‘ਤੇ ਮੌਜੂਦ ਸਨ। ਇਸ ਤੋਂ ਬਾਅਦ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਗੱਲ ਢਿੱਲੋਂ ਨੇ ਖੁਦ ਦੱਸੀ ਸੀ।
Thanks a lot to Sh Devender Yadav ji, Sh Raja Warring ji, Capt. Sandèep Sandhu ji and PPCC for honouring me with this important Assignment. I am grateful to Sh Rahul Gandhi Ji, Sh Kharge Ji and Sh Venugopal Ji. I assure you that I will live up to the expectations of the party and… https://t.co/6mLGcMVumW
— Gurinder Dhillon IPS (@gurinipspb) May 8, 2024
ਉਂਞ ਪਹਿਲਾਂ ਚਰਚਾਵਾਂ ਸਨ ਕਿ ਗੁਰਿੰਦਰ ਢਿੱਲੋਂ ਦੇ ਪਾਰਟੀ ਟਿਕਟ ‘ਤੇ ਫ਼ਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ। ਪਰ ਜਿਵੇਂ ਹੀ ਪਾਰਟੀ ਨੇ ਸ਼ੇਰ ਸਿੰਘ ਘੁਬਾਇਆ ਨੂੰ ਆਪਣਾ ਉਮੀਦਵਾਰ ਬਣਾਇਆ ਤਾਂ ਇਹ ਚਰਚਾਵਾਂ ਖ਼ਤਮ ਹੋ ਗਈਆਂ।