The Khalas Tv Blog India ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
India International

ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਦ ਖ਼ਾਲਸ ਬਿਊਰੋ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੰਡੋਨੇਸ਼ੀਆ ਦੇ ਬਾਲੀ ਵਿਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਸਰਹੱਦ ‘ਤੇ ਸਥਿਤੀ ਸਮੇਤ ਦੁਵੱਲੇ ਸਬੰਧਾਂ ਨਾਲ ਸਬੰਧਤ ਲਟਕਦੇ ਮਸਲਿਆਂ ਚਰਚਾ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, ‘ਬਾਲੀ ਵਿੱਚ ਦਿਨ ਦੀ ਸ਼ੁਰੂਆਤ ’ਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਨਾਲ ਕੀਤੀ।

ਦਈਏ ਕਿ ਜੈਸ਼ੰਕਰ 7 ਅਤੇ 8 ਜੁਲਾਈ ਨੂੰ ਬਾਲੀ ‘ਚ ਆਯੋਜਿਤ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਗਏ ਹਨ।

ਇਸ ਮੁਲਾਕਾਤ ਦੀ ਜਾਣਕਾਰੀ ਖੁਦ ਜੈਸ਼ੰਕਰ ਨੇ ਟਵਿੱਟਰ ‘ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਦਿਨ ਦੀ ਸ਼ੁਰੂਆਤ ਰਾਜਧਾਨੀ ਬਾਲੀ ਵਿੱਚ ਵਾਂਗ ਯੀ ਨਾਲ ਮੁਲਾਕਾਤ ਨਾਲ ਹੋਈ। ਵਿਦੇਸ਼ ਮੰਤਰੀ ਦੇ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਕਰੀਬ ਇੱਕ ਘੰਟੇ ਤੱਕ ਕਈ ਮੁੱਦਿਆਂ ‘ਤੇ ਚਰਚਾ ਹੋਈ। 5 ਮਈ, 2020 ਤੋਂ ਪੂਰਬੀ ਲੱਦਾਖ ‘ਚ ਸਰਹੱਦ ‘ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ।

ਉਸ ਸਮੇਂ ਪੈਂਗੋਂਗ ਤਸੋ ਇਲਾਕੇ ‘ਚ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਉਦੋਂ ਤੋਂ ਇਹ ਡੈੱਡਲਾਕ ਬਰਕਰਾਰ ਹੈ। ਚੀਨ ਪੂਰਬੀ ਲੱਦਾਖ ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਪੈਂਗੋਂਗ ਝੀਲ ਦੇ ਆਲੇ-ਦੁਆਲੇ ਆਪਣੇ ਕਬਜ਼ੇ ਵਾਲੇ ਖੇਤਰ ਵਿੱਚ ਇੱਕ ਪੁਲ ਬਣਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਭਾਰਤ ਨਾਲ ਲੱਗਦੇ ਸਰਹੱਦੀ ਖੇਤਰਾਂ ਵਿੱਚ ਸੜਕਾਂ ਅਤੇ ਰਿਹਾਇਸ਼ੀ ਖੇਤਰਾਂ ਵਰਗੇ ਹੋਰ ਬੁਨਿਆਦੀ ਢਾਂਚੇ ਦੀ ਸਥਾਪਨਾ ਵੀ ਕਰ ਰਿਹਾ ਹੈ। ਇਸ ਬਾਰੇ ਅਮਰੀਕਾ ਨੇ ਵੀ ਨਾਰਾਜ਼ਗੀ ਪ੍ਰਗਟਾਈ ਹੈ।

Exit mobile version