The Khalas Tv Blog Khetibadi ਪਸ਼ੂਆਂ ‘ਚ ਫੈਲੀ ਬਿਮਾਰੀ : ਰੋਕਥਾਮ ਲਈ ਜਾਰੀ ਹੋਏ ਜ਼ਰੂਰੀ ਉਪਾਅ ਅਤੇ ਪ੍ਰੋਟੋਕੋਲ
Khetibadi Punjab

ਪਸ਼ੂਆਂ ‘ਚ ਫੈਲੀ ਬਿਮਾਰੀ : ਰੋਕਥਾਮ ਲਈ ਜਾਰੀ ਹੋਏ ਜ਼ਰੂਰੀ ਉਪਾਅ ਅਤੇ ਪ੍ਰੋਟੋਕੋਲ

Dairy Farmers, Punjab News, Foot and Mouth Disease, animal

ਪਸ਼ੂਆਂ ਵਿੱਚ ਫੈਲੀ ਬਿਮਾਰੀ ਦੇ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਨੇ ਜੈਵਿਕ ਸੁਰੱਖਿਆ ਉਪਾਅ ਦਾ ਪ੍ਰੋਟੋਕੋਲ ਤਿਆਰ ਕੀਤੇ ਹਨ।

ਚੰਡੀਗੜ੍ਹ : ਬਠਿੰਡਾ ਦੇ ਪਿੰਡ ਪਿੰਡ ਰਾਏਕੇ ਕਲਾਂ ਵਿਖੇ ਫੈਲੀ ਬਿਮਾਰੀ ਦੀ ਰੋਕਥਾਮ ਬਾਰੇ ਲੋਕਾ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਸ਼ੂ ਪਾਲਣ ਨੇ ਜੈਵਿਕ ਸੁਰੱਖਿਆ ਉਪਾਅ ਦਾ ਪ੍ਰੋਟੋਕੋਲ ਤਿਆਰ ਕੀਤਾ। ਵਿਭਾਗ ਨੇ ਸੂਬੇ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ ਯੂਨੀਵਰਸਿਟੀ ਦੇ Epidemiology ਵਿਭਾਗ ਤੇ ਜਲੰਧਰ ਦੇ ਐਨ.ਆਰ.ਡੀ.ਡੀ.ਐਲ ਨਾਲ ਤਾਲਮੇਲ ਕਰਕੇ ਇਹ ਕਾਰਵਾਈ ਕੀਤੀ ਹੈ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਵਿਭਾਗ ਵੱਲੋ ਇਨ੍ਹਾਂ ਪ੍ਰੋਟੋਕੋਲਜ ਨੂੰ ਫਲੈਕਸ ਅਤੇ ਪੈਂਫਲੈਟ ਦੇ ਰੂਪ ਵਿੱਚ ਤਿਆਰ ਕਰਵਾਕੇ ਪਿੰਡ ਦੇ ਮਹੱਤਵਪੂਰਨ ਸਥਾਨਾ ਤੇ ਲਗਾਇਆ ਅਤੇ ਪੈਂਫਲੈਟਸ ਨੂੰ ਘਰ-ਘਰ ਪਹੁੰਚਾਇਆ ਗਿਆ ਹੈ।

ਜੈਵਿਕ ਸੁਰੱਖਿਆ ਉਪਾਅ ਅਤੇ ਪ੍ਰੋਟੋਕੋਲ

ਡਾਕਟਰ ਦੀ ਮੰਜੂਰੀ ਤੋਂ ਬਿਨਾਂ ਪਸ਼ੂਆਂ ਦੀ ਆਵਾਜਾਈ ਤੋਂ ਪਰਹੇਜ਼ ਕਰਨਾ ।

ਲੋਕਾ ਅਤੇ ਵਾਹਨਾਂ ਦੀ ਆਵਾਜਾਈ ਸੀਮਤ ਕਰਨਾ ।

ਪਸ਼ੂਆ ਦੀ ਨਿਗਰਾਨੀ ਕਰਨਾ (ਜਿਵੇ ਕਿ ਮੂੰਹ ਅਤੇ ਪੈਰ ਵਿੱਚ ਛਾਲੇ,ਚਾਰਾ ਨਾ ਖਾਣਾ, ਦੁੱਧ ਦਾ ਉਤਪਾਦਨ ਘੱਟਣਾ, ਬਹੁਤ ਜ਼ਿਆਦਾ ਲਾਰ ਡਿਗਣੀ) ਅਤੇ ਇਸ ਤਰ੍ਹਾਂ ਦਾ ਕੋਈ ਵੀ ਸ਼ੱਕ ਹੋਣ ਤੇ ਤੁਰੰਤ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਨਾ ।

ਬਿਮਾਰ/ਸ਼ੱਕੀ ਪਸ਼ੂਆਂ ਨੂੰ ਵੱਖਰੀ ਥਾਂ ਤੇ ਬੰਨਣਾ ਤਾਂ ਜੋ ਤੰਦਰੁਸਤ ਪਸ਼ੂ ਵਿੱਚ ਬਿਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ।

ਰੋਗਾਣੂਨਾਸ਼ਕ ਦੀ ਵਰਤੋਂ ਨਾਲ ਘਰ/ਫਾਰਮ ਦੇ ਪ੍ਰਵੇਸ਼ ਦੁਆਰ ਤੇ ਸਹੀ ਢੰਗ ਨਾਲ ਸਫਾਈ ਰੱਖਣਾ।

ਪ੍ਰਭਾਵਸ਼ਾਲੀ ਰੋਗਾਣੂਨਾਸ਼ਕ ਹਨ: ਸੋਡੀਅਮ ਹਾਈਪੋਕਲੋਰਾਈਟ (3٪), ਸੋਡੀਅਮ ਕਾਰਬੋਨੇਟ (ਕੱਪੜੇ ਧੋਣ ਵਾਲਾ ਸੋਢਾ) (4٪), ਸੋਡੀਅਮ ਹਾਈਡ੍ਰੋਕਸਾਈਡ (2٪), ਅਤੇ ਪੋਟਾਸ਼ੀਅਮ ਪੈਰੋਕਸੀ ਮੋਨੋਸਲਫੇਟ ਅਤੇ ਸੋਡੀਅਮ ਕਲੋਰਾਈਡ (1٪) ਹਨ।

ਜੁੱਤੀਆਂ ਨੂੰ ਰੋਗਾਣੂ ਮੁਕਤ ਕਰਨ ਲਈ ਘਰ/ਫਾਰਮ ਦੇ ਬਾਹਰ ਰੋਗਾਣੂਨਾਸ਼ਕ ਦੀ ਮੋਟੀ ਪਰਤ ਵਿਛਾਉਣਾ ।

ਸਫਾਈ ਦੇ ਉਚਿਤ ਉਪਾਵਾਂ ਤੋਂ ਬਿਨਾਂ ਦੂਜੇ ਘਰਾਂ/ਫਾਰਮਾਂ ਨਾਲ ਸਾਜ਼ੋ ਸਾਮਾਨ ਸਾਂਝਾ ਕਰਨ ਤੋਂ ਪਰਹੇਜ਼ ਕਰਨਾ।

ਕੱਟੇ/ਵੱਛੇ ਨੂੰ ਬਿਮਾਰ ਪਸ਼ੂ ਦਾ ਦੁੱਧ ਚੰਗੀ ਤਰ੍ਹਾਂ ਉਬਾਲ ਕੇ ਪਿਆਉਣਾ ।

ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਦੀ ਖਰੀਦ ਅਤੇ ਵਿਕਰੀ ਤੋਂ ਪਰਹੇਜ਼ ਕਰਨਾ ।

ਪਸ਼ੂਆਂ ਲਈ ਸਾਂਝੇ ਜਲ ਸਰੋਤਾਂ ਦੀ ਵਰਤੋਂ ਨਾ ਕਰਨਾ।

ਸੰਕਰਮਿਤ ਪਸ਼ੂਆਂ ਦੇ ਗੋਹੇ/ਹੋਰ ਵੇਸਟ ਦਾ ਉਚਿਤ ਤਰੀਕੇ ਨਾਲ ਨਿਪਟਾਰਾ ਕਰਨਾ ਆਦਿ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਬਿਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ।

ਇਕੱਠ ਕਰਨ ਤੋ ਪਰਹੇਜ ਕੀਤਾ ਜਾਵੇ ਤਾਂ ਜੋ ਸਾਡੇ ਕਪੜਿਆਂ ਨਾਲ ਇਸ ਬਿਮਾਰੀ ਦੇ ਕਣ ਇੱਕ ਥਾਂ ਤੋ ਦੂਜੀ ਥਾਂ ਤੇ ਨਾ ਜਾਣ।

ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ।

ਦੱਸ ਦੇਈਏ ਕਿ ਬੀਤੀ ਦਿਨੀਂ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਦ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਜਿੱਥੇ ਇਸ ਬਿਮਾਰੀ ਦਾ ਭੇਦ ਖੁੱਲ੍ਹਿਆ ਹੈ। ਉੱਥੇ ਹੀ ਇਸ ਦੇ ਕਾਰਨ ਅਤੇ ਇਲਾਜ ਬਾਰੇ ਚਾਨਣਾ ਪਾਇਆ ਐ. ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਇਸ ਬਿਮਾਰੀ ਦੇ ਖ਼ਾਤਮੇ ਲਈ ਵਿਭਾਗ ਵੱਲੋਂ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਹੇਠਾਂ ਵੀਡੀਓ ਵਿੱਚ ਸਾਰੀ ਜਾਣਕਾਰੀ ਸੁਣ ਸਕਦੇ ਹੋ।

ਦੋ ਪਿੰਡਾਂ ਦੀ ਜਾਂਚ ਰਿਪੋਰਟ 'ਚ ਹੈਰਾਨਕੁਨ ਖ਼ੁਲਾਸੇ | ਪੰਜਾਬ ਦੇ ਹੋਰਨਾਂ ਪਿੰਡਾਂ ਲਈ ਵੀ ਵੱਡਾ ਸਬਕ | The Khalas TV

Exit mobile version