‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਉੱਤਰੀ ਦੇ ਮੁਸਲਿਮ ਗੰਜ ਇਲਾਕੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਜਿਸ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਸੀ ਉਹ ਘਰ ਅਭਿਸ਼ੇਕ ਸ਼ੈਂਕੀ ਦਾ ਸੀ, ਜੋ ਹਰ ਵਕਤ ਨਵਜੋਤ ਕੌਰ ਸਿੱਧੂ ਨਾਲ ਰਹਿੰਦਾ ਸੀ। ਪਰ ਅੱਜ ਜਦੋਂ ਬਿਕਰਮ ਮਜੀਠੀਆ ਉਥੇ ਪਹੁੰਚੇ ਤਾਂ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।
ਇਸਦੇ ਨਾਲ ਹੀ ਸ਼ੈਂਕੀ ਨੇ ਕਿਹਾ ਕਿ ਸਿੱਧੂ 5 ਸਾਲ ਇੱਥੋਂ ਦੇ ਵਿਧਾਇਕ ਰਹੇ। ਪਰ ਮੁਸਲਿਮ ਗੰਜ ਇਲਾਕੇ ਵਿਚ ਆ ਕੇ ਉਨ੍ਹਾਂ ਨੇ ਇਕ ਵਾਰ ਵੀ ਲੋਕਾਂ ਦਾ ਹਾਲ ਨਹੀਂ ਪੁੱਛਿਆ। ਇੱਥੇ ਕੋਈ ਵਿਕਾਸ ਨਹੀਂ ਹੈ। ਸ਼ੈਕੀ ਨੇ ਕਿਹਾ ਕਿ ਜਦੋਂ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਉਨ੍ਹਾਂ ਦੇ ਘਰ ਜਾਂਦੇ ਸਨ ਤਾਂ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਬੰਦ ਮਿਲਦੇ ਸਨ ਅਤੇ ਹੁਣ ਜਦੋਂ ਸਿੱਧੂ ਮੁਸਲਿਮ ਗੰਜ ਆਏ ਤਾਂ ਲੋਕਾਂ ਨੇ ਉਨ੍ਹਾਂ ਲਈ ਘਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ।
ਇਸ ਮੌਕੇ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਜਿਸ ਵਿਅਕਤੀ ਨੇ 5 ਸਾਲ ਆਪਣੇ ਹੀ ਲੋਕਾਂ ਦਾ ਹਾਲ ਨਹੀਂ ਪੁੱਛਿਆ, ਉਹ ਜਨਤਾ ਦਾ ਕੀ ਹਾਲ ਪੁੱਛੇਗਾ।