ਸਪੇਨ ‘ਚ ਭਿਆਨਕ ਹੜ੍ਹ ਕਾਰਨ ਹੁਣ ਤੱਕ ਘੱਟੋ-ਘੱਟ 200 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ। ਐਮਰਜੈਂਸੀ ਟੀਮਾਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਸਪੇਨ ਵਿੱਚ ਸਭ ਤੋਂ ਵੱਧ ਮੌਤਾਂ ਵੈਲੇਂਸੀਆ ਖੇਤਰ ਵਿੱਚ ਹੋਈਆਂ ਹਨ। ਹਾਲਾਂਕਿ ਅਜੇ ਵੀ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਸਪੇਨ ਦੇ ਵਸਨੀਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਹੜ੍ਹਾਂ ਦੇ ਖ਼ਤਰੇ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੁੰਦੀ ਤਾਂ ਅਜਿਹੀ ਤਬਾਹੀ ਨਹੀਂ ਹੋਣੀ ਸੀ।
ਸਪੇਨ ਦੇ ਵੈਲੇਂਸੀਆ ਦੇ ਅਲਡੀਆ ਸ਼ਹਿਰ ਵਿੱਚ ਰਹਿਣ ਵਾਲੇ ਜੁਆਨ ਗੋਂਜਾਲੇਜ਼ ਨੇ ਬੀਬੀਸੀ ਨੂੰ ਦੱਸਿਆ, “ਇੱਥੇ ਨੁਕਸਾਨ ਬਹੁਤ ਭਿਆਨਕ ਹੈ। ਇਹ ਅਜਿਹਾ ਖੇਤਰ ਹੈ ਜਿੱਥੇ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ। ਇਹ ਬਹੁਤ ਮਾੜੀ ਸਥਿਤੀ ਹੈ ਕਿ ਸਾਡੀ ਸਰਕਾਰ ਨੇ ਇਸ ਤੋਂ ਬਚਣ ਲਈ ਕੁਝ ਨਹੀਂ ਕੀਤਾ।
ਇਕ ਹੋਰ ਸਥਾਨਕ ਨਾਗਰਿਕ ਆਗਸਟਿਨ ਨੇ ਕਿਹਾ, “ਜਿਸ ਫਲੈਟ ਵਿਚ ਅਸੀਂ ਰਹਿੰਦੇ ਹਾਂ ਉਹ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਹੋਇਆ ਹੈ। “ਮੈਨੂੰ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਆਪਣੇ ਮਾਪਿਆਂ ਦੇ ਘਰ ਰਹਿਣਾ ਪੈਂਦਾ ਹੈ।”ਸਪੇਨ ਵਿੱਚ ਸ਼ਨੀਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।