The Khalas Tv Blog India ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਘੱਗਰ ਦਰਿਆ, ਐਕਸ਼ਨ ਮੋਡ ’ਚ ਆਇਆ ਪ੍ਰਸ਼ਾਸਨ
India Punjab

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਘੱਗਰ ਦਰਿਆ, ਐਕਸ਼ਨ ਮੋਡ ’ਚ ਆਇਆ ਪ੍ਰਸ਼ਾਸਨ

ਬਿਉਰੋ ਰਿਪੋਰਟ: ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਪੰਜਾਬ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਤੋਂ ਆਉਣ ਵਾਲੇ ਪਾਣੀ ਕਰਕੇ ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜ਼ਿਆਦਾ ਪਾਣੀ ਕਰਕੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ। ਖਨੌਰੀ ਕੋਲ ਘੱਗਰ ਦਰਿਆ 740 ਫੁੱਟ ਤੋਂ ਵੀ ਉੱਤੇ ਵਗ ਰਿਹਾ ਹੈ। ਜਿਸ ਕਰਕੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਤੇ ਆਸ-ਪਾਸ ਦੇ ਪਿੰਡਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਬਰਿੰਦਰ ਗੋਇਲ ਨੇ ਘੱਗਰ ਦਰਿਆ ਦਾ ਜਾਇਜ਼ਾ ਲਿਆ ਹੈ। ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਪਿੰਡਾਂ ਵਿੱਚ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਬਾਰਿਸ਼ ਦੇ ਮੌਸਮ ਵਿੱਚ ਦਰਿਆ ਵੱਲ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਜਾਣਕਾਰੀ ਮੁਤਾਕਬ ਇਸ ਸਮੇਂ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 7 ਫੁੱਟ ਥੱਲੇ ਹੈ। ਘੱਗਰ ਦਾ ਖਤਰੇ ਦਾ ਨਿਸਾਨ 747 ਫੁੱਟ ਉਤੇ ਹੈ। ਪਿਛਲੇ ਸਾਲ 12 ਜੁਲਾਈ ਨੂੰ ਘੱਗਰ ਦਾ ਬੰਨ੍ਹ ਟੁੱਟਿਆ ਸੀ। ਖਨੌਰੀ ਮੂਨਕ ਇਲਾਕੇ ਦੇ ਤਕਰੀਬਨ 15 ਪਿੰਡ ਇਸ ਦੀ ਚਪੇਟ ਵਿੱਚ ਆ ਗਏ ਸਨ। ਇਸ ਵਾਰ ਹੁਣ ਫ਼ਿਰ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ।

ਪ੍ਰਸ਼ਾਸ਼ਨ ਨੇ ਆਪਣੇ ਵੱਲੋਂ ਦਰਿਆ ਦੇ ਸਾਰੇ ਬੰਨ੍ਹ ਮਜ਼ਬੂਤ ਕਰ ਲਏ ਹਨ। ਕਿਨਾਰਿਆਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਿੱਟੀ ਦੇ ਥੈਲੇ ਭਰ ਕੇ ਰੱਖੇ ਗਏ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਹਰ ਘੰਟੇ ਵੱਧ ਰਹੇ ਪਾਣੀ ਦੇ ਪੱਧਰ ਦੇ ਉੱਪਰ ਨਜ਼ਰ ਬਣਾਈ ਹੋਈ ਹੈ। ਚੌਕਸੀ ਟੀਮਾਂ ਹਰ ਸਮੇਂ ਗਸ਼ਤ ਲਈ ਤਿਆਰ ਹਨ।

Exit mobile version