The Khalas Tv Blog International ਨਿਊਜਰਸੀ ਤੇ ਨਿਊਯਾਰਕ ਵਿੱਚ ਹੜ੍ਹ! 9 ਲੋਕਾਂ ਦੀ ਮੌਤ
International

ਨਿਊਜਰਸੀ ਤੇ ਨਿਊਯਾਰਕ ਵਿੱਚ ਹੜ੍ਹ! 9 ਲੋਕਾਂ ਦੀ ਮੌਤ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਪੂਰਵੀ ਕਿਨਾਰਿਆਂ ਉੱਤੇ ਭਾਰੀ ਮੀਂਹ ਪੈਣ ਨਾਲ ਤੂਫਾਨ ਤੇ ਮੀਂਹ ਨਾਲ ਹੜ ਵਰਗੇ ਹਾਲਾਤ ਹਨ।ਮੀਡੀਆ ਰਿਪੋਰਟਾਂ ਅਨੁਸਾਰ 9 ਲੋਕਾਂ ਦੀ ਮੌਤ ਹੋਈ ਹੈ। ਨਿਊਯਾਰਕ ਤੇ ਨਿਊਜਰਸੀ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਇਕ ਘੰਟੇ ਵਿੱਚ ਤਿੰਨ ਇੰਚ ਤੋਂ 8 ਇੰਚ ਮੀਂਹ ਪਿਆ ਦੱਸਿਆ ਗਿਆ ਹੈ। ਸ਼ਹਿਰ ਦੇ ਕਈ ਰਸਤਿਆਂ ਉੱਤੇ ਜਾਣ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਸੋਸ਼ਲ ਮੀਡੀਆ ਉੱਤੇ ਕਈ ਵੀਡੀਓ ਵੀ ਪੋਸਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲੋਕਾਂ ਦੇ ਘਰ ਵਿੱਚ ਪਾਣੀ ਵੜ ਰਿਹਾ ਹੈ।

Exit mobile version