The Khalas Tv Blog India ਅਸਾਮ ਦੇ 243 ਪਿੰਡ ਨਾਲ ਪ੍ਰਭਾਵਿਤ, 1 ਲੱਖ 33 ਹਜ਼ਾਰ ਲੋਕਾਂ ਦਾ ਨੁਕਸਾਨ
India

ਅਸਾਮ ਦੇ 243 ਪਿੰਡ ਨਾਲ ਪ੍ਰਭਾਵਿਤ, 1 ਲੱਖ 33 ਹਜ਼ਾਰ ਲੋਕਾਂ ਦਾ ਨੁਕਸਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਸਾਮ ਵਿੱਚ ਹੜ ਆਉਣ ਨਾਲ ਕਈ ਇਲਾਕਿਆਂ ਵਿੱਚ ਗੰਭੀਰ ਹਾਲਾਤ ਬਣੇ ਹੋਏ ਹਨ। ਸੂਬੇ 243 ਪਿੰਡ ਨੁਕਾਸਨ ਸਹਿ ਰਹੇ ਹਨ। ਜਾਣਕਾਰੀ ਅਨੁਸਾਰ 11 ਸੂਬਿਆਂ ਵਿੱਚ ਆਏ ਹੜ ਕਾਰਨ 1 ਲੱਖ 33 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ।ਹੇਠਲੇ ਅਸਾਮ ਦੇ ਬੋਂਗਾਈਗਾਂਵ ਤੇ ਚਿਰਾਂਗ ਜਿਲੇ ਵਿੱਚ ਬੇਘਰੇ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਆਸਰਾ ਲਿਆ ਹੈ। ਇੱਥੇ 6 ਹਜਾਰ ਲੋਕ ਰਹਿ ਰਹੇ ਹਨ।
ਅਸਾਮ ਵਿੱਚ ਇਹ ਹਾਲਾਤ ਭਾਰੀ ਵਰਖਾ ਕਾਰਨ ਹੋਏ ਹਨ ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹੈ।

Exit mobile version