ਬਿਊਰੋ ਰਿਪੋਰਟ (ਚੰਡੀਗੜ੍ਹ, 1 ਸਤੰਬਰ 2025): ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਵੀ ਹੜ੍ਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਦੱਸਿਆ ਕਿ ਅੱਜ ਰੂਪਨਗਰ ਤੋਂ ਫਲੱਡ ਗੇਟ ਖੋਲ੍ਹੇ ਜਾਣਗੇ। ਇੱਥੋਂ ਲਗਭਗ 1 ਲੱਖ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਫਿਲੌਰ ਤੱਕ ਪਹੁੰਚਦੇ ਪਹੁੰਚਦੇ ਲਗਭਗ 1.5 ਲੱਖ ਕਿਊਸਕ ਹੋ ਸਕਦਾ ਹੈ।
ਇਸ ਨਾਲ ਜਲੰਧਰ ਦੇ ਫਿਲੌਰ ਤੋਂ ਸ਼ਾਹਕੋਟ ਅਤੇ ਲੋਹੀਆਂ ਇਲਾਕੇ ਹੜ੍ਹ ਦੀ ਚਪੇਟ ਵਿੱਚ ਆ ਸਕਦੇ ਹਨ। ਡੀ.ਸੀ. ਨੇ ਅਪੀਲ ਕੀਤੀ ਹੈ ਕਿ ਦਰਿਆ ਦੇ ਕੰਢੇ ਵੱਸਦੇ ਲੋਕ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ।
ਉਨ੍ਹਾਂ ਤਸੱਲੀ ਦਿੱਤੀ ਕਿ ਕਿਸੇ ਵੀ ਆਫ਼ਤ ਨਾਲ ਨਿਪਟਣ ਲਈ ਪ੍ਰਸ਼ਾਸਨ ਦੀ ਟੀਮ ਤਿਆਰ ਹੈ।