The Khalas Tv Blog India ਯਾਤਰੀ ਬੇਹੋਸ਼, ਏਸੀ ਬੰਦ, ਚਰਚਾ ‘ਚ ਇਹ ਖ਼ਾਸ ਏਅਰਲਾਈਨ
India

ਯਾਤਰੀ ਬੇਹੋਸ਼, ਏਸੀ ਬੰਦ, ਚਰਚਾ ‘ਚ ਇਹ ਖ਼ਾਸ ਏਅਰਲਾਈਨ

30 ਮਈ ਨੂੰ ਦਿੱਲੀ ਏਅਰਪੋਰਟ (Delhi Airport) ‘ਤੇ ਯਾਤਰੀਆਂ ਦੇ ਸਵਾਰ ਹੋਣ ਤੋਂ ਬਾਅਦ ਏਅਰ ਇੰਡੀਆ (Air India) ਦੀ ਇਕ ਫਲਾਈਟ 8 ਘੰਟੇ ਲੇਟ ਹੋ ਗਈ। ਯਾਤਰੀਆਂ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਫਲਾਈਟ ਦਾ ਏਸੀ ਬੰਦ ਸੀ, ਜਿਸ ਕਾਰਨ ਕਈ ਲੋਕ ਬੇਹੋਸ਼ ਹੋ ਗਏ। ਜਦੋਂ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ।

ਮਾਮਲਾ ਏਅਰ ਇੰਡੀਆ ਦੀ ਫਲਾਈਟ ਏਆਈ 183 ਦਾ ਹੈ, ਜਿਸ ਨੇ ਕੱਲ੍ਹ ਦੁਪਹਿਰ 3:20 ਵਜੇ ਦਿੱਲੀ ਤੋਂ ਸੈਨ ਫਰਾਂਸਿਸਕੋ ਜਾਣਾ ਸੀ। ਇਸ ਫਲਾਈਟ ਨੂੰ ਅੱਜ ਬਾਅਦ ਦੁਪਹਿਰ 3 ਵਜੇ ਲਈ ਸ਼ਡਿਊਲ ਕੀਤਾ ਗਿਆ ਹੈ। ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਏਅਰ ਇੰਡੀਆ ਨੂੰ ਟੈਗ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਲੋਕਾਂ ਨੇ ਦੱਸਿਆ ਕਿ ਏਅਰਲਾਈਨਜ਼ ਨੇ ਕਿਹਾ ਸੀ ਕਿ ਸ਼ੁੱਕਰਵਾਰ (31 ਮਈ) ਨੂੰ ਸਵੇਰੇ 11 ਵਜੇ ਉਡਾਣ ਭਰੇਗੀ। ਹਾਲਾਂਕਿ, ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸਾਨੂੰ ਪਤਾ ਲੱਗਾ ਕਿ ਕੱਲ ਦੀ ਫਲਾਈਟ ਰੱਦ ਕਰ ਦਿੱਤੀ ਗਈ ਸੀ। ਉਸ ਦੀ ਜਗ੍ਹਾ ‘ਤੇ ਅੱਜ ਦੂਜੀ ਫਲਾਈਟ ਰਵਾਨਾ ਹੋਵੇਗੀ।

ਯਾਤਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਸਾਰੀ ਘਟਨਾ ਤੋਂ ਬਾਅਦ ਸਾਨੂੰ ਹੋਟਲ ਵਿੱਚ ਸਿਫਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ ਰਾਤ ਦੇ 2 ਵਜੇ ਹੋਟਲ ਲਿਜਾਇਆ ਗਿਆ ਅਤੇ ਜਿਸ ਤੋਂ ਬਾਅਦ ਕਿਹਾ ਕਿ ਕੱਲ੍ਹ ਤਹਾਨੂੰ ਦੂਜੀ ਫਲਾਇਟ ਦਿੱਤੀ ਜਾਵੇਗੀ ਪਰ ਦੂਜੀ ਉਡਾਣ ਵੀ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ –   ਦਿੱਲੀ ’ਚ ਵੱਡਾ ਜਲ ਸੰਕਟ! ‘ਆਪ’ ਪਹੁੰਚੀ ਸੁਪਰੀਮ ਕੋਰਟ, ਕੇਜਰੀਵਾਲ ਨੇ ਯੂਪੀ, ਹਰਿਆਣਾ ਕੋਲੋਂ ਮੰਗਿਆ ਪਾਣੀ

 

Exit mobile version