ਅਨਮੋਲ ਰਤਨ ਸਿੰਘ ਸਿੱਧੂ ਨੇ 19 ਜੁਲਾਈ ਨੂੰ AG ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਸਰਕਾਰ ਨੇ 26 ਜੁਲਾਈ ਨੂੰ ਕੀਤਾ ਮਨਜ਼ੂਰ
‘ਦ ਖ਼ਾਲਸ ਬਿਊਰੋ :- ਦਿੱਲੀ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਹਿਮ ਮੀਟਿੰਗ ਹੋ ਰਹੀ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਇਸ ਮੀਟਿੰਗ ਵਿੱਚ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਨਵੇਂ AG ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਕੇ ਅਹਿਮ ਫੈਸਲਾ ਹੋ ਸਕਦਾ ਹੈ। AG ਅਹੁਦੇ ਤੋਂ ਅਨਮੋਲ ਰਤਨ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਮੀਨਲ ਵਕੀਲ ਵਿਨੋਦ ਘਈ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਐਲਾਨਿਆ ਸੀ ਪਰ ਨਾਂ ਦੇ ਐਲਾਨ ਹੋਣ ਤੋਂ ਬਾਅਦ ਹੀ ਵਿਨੋਦ ਘਈ ਵਿਵਾਦਾਂ ਵਿੱਚ ਘਿਰ ਗਏ ਅਤੇ ਉਨ੍ਹਾਂ ਦੀ ਕੁਰਸੀ ਹੁਣ ਖ਼ਤਰੇ ਵਿੱਚ ਨਜ਼ਰ ਆ ਰਹੀ ਹੈ। ਜੇਕਰ ਮਾਨ ਸਰਕਾਰ ਉਨ੍ਹਾਂ ਦੀ ਨਿਯੁਕਤੀ ਦਾ ਫੈਸਲਾ ਵਾਪਸ ਲੈਂਦੀ ਹੈ ਤਾਂ ਇਸ ਦੇ ਪਿੱਛੇ 5 ਵਜ੍ਹਾ ਹੋਣਗੀਆਂ। ਇਸ ਦੇ ਨਾਲ 10 ਮਹੀਨੇ ਦੇ ਅੰਦਰ ਪੰਜਾਬ ਨੂੰ 6ਵਾਂ AG ਮਿਲੇਗਾ।
ਵਿਨੋਦ ਘਈ ਨਾਲ ਜੁੜੇ ਵਿ ਵਾਦ
ਵਿਨੋਦ ਘਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਕ੍ਰਿਮੀਨਲ ਵਕੀਲ ਹਨ। ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਨੂੰ ਨਵੇਂ AG ਦੀ ਜ਼ਿੰਮੇਵਾਰੀ ਸੌਂਪੀ ਹੈ ਪਰ ਉਨ੍ਹਾਂ ‘ਤੇ ਸਭ ਤੋਂ ਵੱਡਾ ਇਲਜ਼ਾਮ ਇਹ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਬਰਗਾੜੀ ਬੇ ਅਦਬੀ,ਬਹਿਬਲਕਲਾਂ ਅਤੇ ਕੋਟਕਪੂਰਾ ਗੋ ਲੀਕਾਂਡ ਮਾਮਲੇ ਵਿੱਚ ਸੌਦਾ ਸਾਦ ਦੇ ਪੈਰੋਕਾਰਾ ਦੀ ਪੈਰਵੀ ਕੀਤੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਨੋਦ ਘਈ ਹੀ ਪੰਚਕੂਲਾ ਹਿੰ ਸਾ ਮਾਮਲੇ ਵਿੱਚ ਰਾਮ ਰਹੀਮ ਦੇ ਵਕੀਲ ਰਹੇ ਹਨ। ਅਜਿਹੇ ਵਿੱਚ ਸਰਕਾਰੀ ਵਕੀਲ ਰਹਿੰਦੇ ਹੋਏ ਉਨ੍ਹਾਂ ਤੋਂ ਇਨਸਾਫ਼ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ।
HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਹ ਇ ਲਜ਼ਾਮ ਲਗਾਉਂਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਫੌਰਨ ਐਡਵੋਕੇਟ ਜਨਰਲ ਬਦਲਣ ਦੀ ਚਿ ਤਾਵਨੀ ਦਿੱਤੀ ਹੈ। ਵਿਨੋਦ ਘਈ ‘ਤੇ ਤੀਜਾ ਵੱਡਾ ਇ ਲਜ਼ਾਮ ਇਹ ਲੱਗ ਰਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਵਿੱਚ ਬਰਖ਼ਾਸਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਵਕੀਲ ਹਨ। ਅਜਿਹੇ ਵਿੱਚ ਉਹ ਸਰਕਾਰ ਵੱਲੋਂ ਕਿਵੇਂ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ। AG ਵਿਨੋਦ ਘਈ ਵਿੱਕੀ ਮਿੱਠੂਖੇੜਾ ਕ ਤਲਕਾਂਡ ਵਿੱਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਕੇਸ ਲੜ ਰਹੇ ਹਨ। ਇਸ ਮਾਮਲੇ ਵਿੱਚ ਵੀ ਸਰਕਾਰ ਦੂਜੇ ਪਾਲੇ ਵਿੱਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੇ ਅਦਬੀ ਗੋ ਲੀਕਾਂਡ ਵਿੱਚ ਉਹ ਸਾਬਕਾ DGP ਸੈਣੀ ਵੱਲੋਂ ਵੀ ਪੇਸ਼ ਹੋ ਚੁੱਕੇ ਹਨ।
ਸੁਨੀਲ ਜਾਖੜ ਨੇ ਕੱਸਿਆ ਤੰਜ
ਕਾਂਗਰਸ ਤੋਂ ਬੀਜੇਪੀ ਵਿੱਚ ਗਏ ਸੁਨੀਲ ਜਾਖੜ ਨੇ ਨਵੇਂ AG ਦੀ ਨਿਯੁਕਤੀ ਨੂੰ ਲੈਕੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਚੰਨੀ ਸਰਕਾਰ ਦੇ ਰਸਤੇ ‘ਤੇ ਚੱਲ ਪਏ ਹਨ। ਪਹਿਲਾਂ ਡੀਜੀਪੀ ਅਤੇ ਹੁਣ AG ਹਟਾਏ ਗਏ। ਚੰਨੀ ਸਰਕਾਰ ਦੀ ਸਕ੍ਰਿਪਟ ‘ਤੇ ਹੀ ਮਾਨ ਸਰਕਾਰ ਕੰਮ ਕਰ ਰਹੀ ਹੈ। ਸਿਰਫ਼ ਕਿਰਦਾਰ ਬਦਲੇ ਨੇ, ਹੋਰ ਕੁਝ ਵੀ ਨਹੀਂ। ਇਸ ਖਮਿਆਜ਼ਾ ਪੰਜਾਬ ਨੂੰ ਭੁਗਤਨਾ ਪਵੇਗਾ।
10 ਮਹੀਨੇ ਦੇ ਅੰਦਰ 5ਵੇਂ AG ਘਈ
ਪੰਜਾਬ ਵਿੱਚ 10 ਮਹੀਨੇ ਦੇ ਅੰਦਰ 4 ਐਡਵੋਕੇਟ ਬਦਲੇ ਗਏ ਹਨ। ਕੈਪਟਨ ਸਰਕਾਰ ਵਿੱਚ ਐਡਵੋਕੇਟ ਅਤੁਲ ਨੰਦਾ AG ਸਨ, ਚੰਨੀ ਦੇ ਸੀਐੱਮ ਬਣਨ ਤੋਂ ਬਾਅਦ ਏਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਬਣਾਇਆ ਗਿਆ ਤਾਂ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਤੋਂ ਬਾਅਦ DS ਪਟਵਾਲਿਆ ਨੂੰ AG ਬਣਾਇਆ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਨ੍ਹਾਂ ਦੀ ਥਾਂ ਅਨਮੋਲ ਰਤਨ ਸਿੰਘ ਸਿੱਧੂ ਨੇ ਲਈ।