The Khalas Tv Blog Punjab ਪੰਜ ਪੰਜਾਬੀਆਂ ਸਿਰ ਸਜਿਆ ਪਦਮ ਭੂਸ਼ਣ ਤੇ ਪਦਮ ਸ਼੍ਰੀ ਦਾ ਤਾਜ
Punjab

ਪੰਜ ਪੰਜਾਬੀਆਂ ਸਿਰ ਸਜਿਆ ਪਦਮ ਭੂਸ਼ਣ ਤੇ ਪਦਮ ਸ਼੍ਰੀ ਦਾ ਤਾਜ

‘ਦ ਖ਼ਾਲਸ ਬਿਊਰੋ : ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਦੇ ਇੱਕ ਦਿਲ ਪਹਿਲਾਂ ਮੁਲਕ ਦੇ ਚਾਰ ਸਭ ਤੋਂ ਵੱਡੇ ਐਵਾਰਡਾਂ ਦੇ ਕੀਤਾ ਐਲਾਨ ਵਿੱਚ ਪੰਜ ਪੰਜਾਬੀਆਂ ਨੂੰ ਸ਼ਾਮਲ ਹੋਣ ਦਾ ਮਾਣ ਮਿਲਿਆ ਹੈ। ਉਂਝ ਰਾਸ਼ਟਰਪਤੀ ਵੱਲੋਂ ਪਰਵਾਨਿਤ ਇਸ ਸੂਚੀ ਵਿੱਚ 128 ਜਣਿਆ ਨੂੰ ਐਵਾਰਡ ਦਿੱਤੇ ਗਏ ਹਨ। ਪੰਜਾਬ ਦੀ ਪ੍ਰਸਿਧ ਲੋਕ-ਗਾਇਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਦਿੱਤਾ ਗਿਆ ਹੈ। ਪਟਿਆਲਾ ਵਾਸੀ ਅਤੇ ਉੱਘੇ ਪੱਤਰਕਾਰ ‘ਤੇ ਸਿੱਖਿਆ ਦਾਨੀ ਜਗਜੀਤ ਸਿੰਘ ਦਰਦੀ, ਨਾਮਵਰ ‘ਤੇ ਸਮਾਜ ਸੇਵੀ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ, ਮੋਹਾਲੀ ਨਿਵਾਸੀ ਪ੍ਰੇਮ ਸਿੰਘ ਨੂੰ ਸਮਾਜ ਸੇਵਾ ਦੇ ਖੇਤਰ ਅਤੇ ਹਿਮਾਚਲ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ: ਹਰਮੋਹਿੰਦਰ ਸਿੰਘ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਦੀ ਉਘੀ ਲੋਕ-ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਤੋਂ ਬਾਅਦ ਪਦਮ ਭੂਸ਼ਣ ਐਵਾਰਡ ਮਿਲਿਆ ਹੈ। ‘ਲੰਬੀ ਹੇਕ ਦੀ ਮੱਲਿਕਾ’ ਵਜੋਂ ਜਾਣੀ ਜਾਂਦੀ ਉੱਘੀ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਨੇ ਗਾਇਕੀ ਦੇ ਖੇਤਰ ਵਿੱਚ  50 ਸਾਲਾਂ ਤੋਂ  ਵੀ ਵੱਧ ਸਮੋਂ ਲਈ ਸੋਵਾ ਕੀਤੀ।

ਕਲਾ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਲਈ ਉਹਨਾਂ ਨੂੰ ਕਈ ਹੋਰ ਸਨਮਾਨ ਵੀ ਮਿਲੇ  ਪਰ ਪਦਮ ਭੂਸ਼ਣ ਐਵਾਰਡ ਲੈਣ ਸਮੇਂ ਉਹ ਇਸ ਦੁਨਿਆ ਤੋਂ ਰੁਖਸਤ ਹੋ ਚੁਕੇ ਹਨ।

ਉੱਘੇ ਪੱਤਰਕਾਰ ਅਤੇ ਸਿੱਖਿਆ ਦਾਨੀ ਜਗਜੀਤ ਸਿੰਘ ਦਰਦੀ ਨੂੰ ਰਾਸ਼ਟਰੀ ਏਕਤਾ, ਫਿਰਕੂ ਸਦਭਾਵਨਾ, ਮੀਡੀਆ ਦੇ ਖੇਤਰ ਵਿੱਚ ਮਿਸਾਲੀ ਯੋਗਦਾਨ, ਸਿੱਖਿਆ ਅਤੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਦੇ ਪ੍ਰਚਾਰ ਲਈ ਸਮਰਪਿਤ ਸੇਵਾਵਾਂ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਕਾਫੀ ਛੋਟੀ ਉਮਰੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਰਦੀ ਨੂੰ ਮੀਡੀਆ ਦੇ ਖੇਤਰ ਵਿੱਚ 62 ਸਾਲਾਂ ਦੇ ਲੰਬਾ ਤਜ਼ਰਬਾ ਹੈ। ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਪਟਿਆਲੇ ਦੇ ਕਈ ਵਿਦਿਅਕ ਅਦਾਰਿਆਂ  ਦੇ ਚੇਅਰਮੈਨ ਵੀ ਹਨ।

ਉਨ੍ਹਾਂ ਦੀ ਰਹਿਨੁਮਾਈ ਹੇਠ ਚੜ੍ਹਦੀਕਲਾ ਅਖ਼ਬਾਰ 1970 ਤੋਂ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। 2007 ਵਿੱਚ ਚੜਦੀਕਲਾ ਟਾਈਮ ਟੀਵੀ ਚੈਨਲ ਸ਼ੁਰੂ ਕੀਤਾ।

ਉਨ੍ਹਾਂ ਨੂੰ 1998 ਵਿੱਚ ਰਾਸ਼ਟਰਪਤੀ ਕੇ ਆਰ ਨਰਾਇਣ ਦੁਆਰਾ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਅਤੇ 1992 ਵਿੱਚ ਪੰਜਾਬ ਸਰਕਾਰ ਦੁਆਰਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਵੀ ਨਿਵਾਜਿਆ ਹੈ ਤੇ ਆਪਣੇ ਇਸ ਸ਼ਾਨਦਾਰ ਕੈਰੀਆਰ ਕਾਰਣ ਉਹਨਾਂ ਇਸ ਵਾਰ ਪਦਮ ਸ਼੍ਰੀ ਐਵਾਰਡ ਹਾਸਲ ਕੀਤਾ ਹੈ।

ਨਾਮਵਰ ਸਮਾਜ ਸੇਵੀ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਵੀ ਪਦਮ ਸ਼੍ਰੀ ਲੈਣ ਵਾਲੇ ਪੰਜ ਪੰਜਾਬਿਆਂ ਵਿੱਚ ਸ਼ਾਮਲ ਹਨ। ਇਹ ਪੁਰਸਕਾਰ ਬਾਬਾ ਇਕਬਾਲ ਸਿੰਘ ਜੀ ਨੂੰ ਸਮਾਜ ਸੇਵਾ ਖੇਤਰ ਵਿੱਚ ਉਘੇ ਯੋਗਦਾਨ ਲਈ ਨਵਾਜਿਆ ਗਿਆ ਹੈ।  ਲਗਭਗ 75 ਸਾਲਾਂ ਤੋਂ ਪੇਂਡੂ ਵਿੱਦਿਆ ਦੇ ਖੇਤਰ ਵਿੱਚ ਉੱਘੀ ਸੇਵਾ ਨਿਭਾ ਰਹੇ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਕਲਗੀਧਰ ਟ੍ਰਸਟ, ਬੜੂ ਸਾਹਿਬ ਚਲ ਰਿਹਾ ਹੈ।  ਜਿਸ ਅਧੀਨ ਉੱਤਰ ਭਾਰਤ ਵਿੱਚ 129 ਅਕਾਲ ਅਕੈਡਮੀਆਂ ਅਤੇ 2 ਯੂਨੀਵਰਸਿਟੀਆਂ ਚਲ ਰਹੀਆਂ ਹਨ।

ਮੋਹਾਲੀ ਨਿਵਾਸੀ ਪ੍ਰੇਮ ਸਿੰਘ  ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ  ਲਈ  ਇਸ ਸਾਲ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਹੋਣਗੇ। ਇਕ ਰਿਟਾਇਰਡ ਆਡਿਟ ਅਫਸਰ ਪ੍ਰੇਮ ਸਿੰਘ ਨੇ ਆਪਣੀ ਜੇਬ ਚੋਂ’ ਪੈਸੇ ਖਰਚ ਕੇ ਕੋਹੜ ਦੇ  ਮਰੀਜ਼ਾਂ ਦੇ ਮੁੜ ਵਸੇਬੇ ਲਈ ਆਸਰਾ ਬਣਾਇਆ ਤੇ ਇਸ ਕੰਮ  ਲਈ ਆਪਣਾ ਘਰ ਵੀ ਵੇਚ ਦਿੱਤਾ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੁਆਰਾ ਉਹ ‘ਹਿੰਮਤ ਅਤੇ ਬਹਾਦਰੀ’ ਸ਼੍ਰੇਣੀ ਵਿੱਚ ਸਰਬ ਸਰੇਸ਼ਠ ਸਨਮਾਨ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਏ ਤੇ ਹੁਣ ਇਸ ਨਿਸ਼ਕਾਮ ਸੇਵਾ ਕਰਕੇ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਹੈ।

ਤਿੰਨ ਦਰਜਨ ਤੋਂ ਵੱਧ ਬੱਚਿਆਂ ਨੂੰ ਪੀ.ਐੱਚ.ਡੀ. ਅਤੇ 60 ਐਮ.ਫਿਲ. ਕਰਵਾਉਣ ਵਾਲੇ ਹਿਮਾਚਲ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ: ਹਰਮੋਹਿੰਦਰ ਸਿੰਘ ਦੀ ਵੀ ਪਦਮ ਸ਼੍ਰੀ ਐਵਾਰਡ ਲਈ ਚੋਣ ਹੋਈ ਹੈ। ਪੰਜਾਬੀ ਅਤੇ ਹਿੰਦੀ ਦਾ ਸੁਮੇਲ ਕਰਨ ਵਾਲੇ ਡਾ: ਬੇਦੀ ਨੂੰ ਹਿੰਦੀ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦਾ ਚਾਂਸਲਰ ਨਿਯੁਕਤ ਕੀਤਾ । ਆਪਣੇ ਜੀਵਨ  ਵਿੱਚ ਉਹਨਾਂ ਕਾਲ ਦੌਰਾਨ ਹਿੰਦੀ ਸੇਵੀ ਪੁਰਸਕਾਰ ਪ੍ਰਾਪਤ ਕਰਨ ਤੋਂ ਇਲਾਵਾ ਸ਼੍ਰੋਮਣੀ ਹਿੰਦੀ ਪੁਰਸਕਾਰ, ਰਾਜ ਭਾਸ਼ਾ ਪੁਰਸਕਾਰ ਵੀ ਮਿਲ ਚੁੱਕਾ ਹੈ।

Exit mobile version