The Khalas Tv Blog India ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਪੰਜ ਹੋਰ ਗਾਰੰਟੀਆਂ
India Punjab

ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਪੰਜ ਹੋਰ ਗਾਰੰਟੀਆਂ

‘ ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦੋ ਦਿਨਾਂ ਪੰਜਾਬ ਦੌਰੇ ‘ਤੇ ਆਏ ਹੋਏ ਹਨ। ਕੇਜਰੀਵਾਲ ਨੇ ਗੁਰਦਾਸਪੁਰ ਦੇ ਹਨੂਮਾਨ ਚੌਂਕ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਾਸੀਆਂ ਨੂੰ ਪੰਜ ਹੋਰ ਗਾਰੰਟੀਆਂ ਦਿੱਤੀਆਂ ਹਨ। ਪੰਜਾਬ ਵਿੱਚ ਸ਼ਾਂਤੀ ਵਿਵਸਥਾ ਕਾਇਮ ਕਰਾਂਗੇ, ਹਰੇਕ ਨੂੰ ਸੁਰੱਖਿਆ ਦੇਵਾਂਗੇ ਅਤੇ ਪੰਜਾਬ ਵਿੱਚ ਭਾਈਚਾਰਾ ਵਧਾਵਾਂਗੇ। ਇਸਦੇ ਲਈ ਅਸੀਂ ਪੰਜ ਕਦਮ ਉਠਾਵਾਂਗੇ :-

  • ਇਮਾਨਦਾਰ ਅਤੇ ਵਧੀਆ ਪੁਲਿਸ ਅਫ਼ਸਰਾਂ ਨੂੰ ਭਰਤੀ ਕੀਤਾ ਜਾਵੇਗਾ। ਉਸਦੇ ਕੰਮ ਵਿੱਚ ਕਿਸੇ ਵੀ ਰਾਜਨੀਤਿਕ ਨੇਤਾ ਦੀ ਦਖ਼ਲ ਅੰਦਾਜ਼ੀ ਨਹੀਂ ਹੋਵੇਗੀ।
  • ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਵਾਂਗੇ। ਬੇ ਅਦਬੀ ਮਾਮਲੇ ਪਿੱਛੇ ਜੋ ਮਾਸਟਰ-ਮਾਈਂਡ ਹਨ, ਉਨ੍ਹਾਂ ਦੀ ਜਾਂਚ ਕਰਵਾ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਾਂਗੇ।
  • ਪੰਜਾਬ ਦੀਆਂ ਸਰਹੱਦਾਂ ਦੀ ਅਸੀਂ ਸੁਰੱਖਿਆ ਕਰਾਂਗੇ।
  • ਪਾਕਿਸਤਾਨ ਤੋਂ ਅੱਜਕੱਲ ਜੋ ਵਧੇਰ ਡਰੋਨ ਆਉਣ ਲੱਗੇ ਹਨ, ਇਸਨੂੰ ਰੋਕਣ ਲਈ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਾਂਗੇ।
  • ਧਾਰਮਿਕ ਸਥਾਨਾਂ ਲਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਹਰੇਕ ਧਾਰਮਿਕ ਸਥਾਨ ਦੀ ਸੁਰੱਖਿਆ ਲਈ ਅਲੱਗ ਤੋਂ ਪੁਲਿਸ ਫੋਰਸ ਬਣਾਈ ਜਾਵੇਗੀ।
  • ਕੇਜਰੀਵਾਲ ਨੇ ਨਸ਼ਿਆਂ ਦੇ ਮੁੱਦੇ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਪਿੰਡ-ਪਿੰਡ ਵਿੱਚ ਅੱਜ ਨਸ਼ਾ ਬੁਰੇ ਤਰੀਕੇ ਨਾਲ ਫੈਲਿਆ ਹੈ। ਆਪ ਦੀ ਸਰਕਾਰ ਆਉਣ ‘ਤੇ 6 ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦਿਆਂਗੇ।

ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਲੁਧਿਆਣਾ ਵਿੱਚ ਬੰ ਬ ਧਮਾ ਕਾ ਹੋਇਆ, ਜਿਸਦਾ ਬਹੁਤ ਦੁੱਖ ਹੋਇਆ। ਪਿਛਲੇ ਹਫ਼ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰਾ ਕੁੱਝ ਚੋਣਾਂ ਦੇ ਨਜ਼ਦੀਕ ਹੋਣ ਵੇਲੇ ਹੀ ਵਾਪਰਦੀਆਂ ਹਨ। ਅੱਜ ਜੇ ਪੁਰਾਣੇ ਬੇ ਅਦਬੀ ਦੇ ਮਾਮਲਿਆਂ ਦੇ ਮਾਸਟਰ ਮਾਈਂਡ ਨੂੰ ਫੜ ਕੇ ਉਸਨੂੰ ਸਜਾ ਦਿਵਾਈ ਹੁੰਦੀ ਤਾਂ ਅੱਜ ਕਿਸੇ ਦੀ ਇਸ ਤਰ੍ਹਾਂ ਕਰਨ ਦੀ ਹਿੰਮਤ ਨਾ ਹੁੰਦੀ।

Exit mobile version