‘ਦ ਖ਼ਾਲਸ ਬਿਊਰੋ : 1984 ਸਿੱਖ ਕ ਤ ਲੇਆਮ ਦੇ ਮੁਲਜ਼ਮਾਂ ਨੂੰ ਫੜਨ ਦੇ ਲਈ ਯੋਗੀ ਸਰਕਾਰ ਵੱਲੋਂ SIT ਦਾ ਗਠਨ ਕੀਤਾ ਗਿਆ ਸੀ। SIT ਨੇ ਜ਼ੋਰਾਂ-ਸ਼ੋਰਾਂ ਨਾਲ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਨਪੁਰ ਵਿੱਚ ਸਿੱਖਾਂ ਦੇ ਹੋਏ ਕਤ ਲੇਆਮ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਇਮਾਰਤ ਨੂੰ ਅੱਗ ਲਾਉਣ ਦੇ ਦੋ ਸ਼ ਵਿੱਚ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ’ਚ ਤਿੰਨ ਵਿਅਕਤੀਆਂ ਨੂੰ ਸਾੜ ਦਿੱਤਾ ਗਿਆ ਸੀ।
ਪੰਜ ਮੁਲਜ਼ਮਾਂ ਦੀ ਹੁਣ ਤਾਜ਼ਾ ਗ੍ਰਿਫ ਤਾਰੀ ਹੋਈ ਹੈ ਜਦਕਿ ਇਸ ਤੋਂ ਪਹਿਲਾਂ 15 ਜੂਨ ਨੂੰ ਇਸ ਮਾਮਲੇ ਵਿੱਚ ਕਈ ਵੱਡੀਆਂ ਗ੍ਰਿਫ਼ ਤਾਰੀਆਂ ਹੋਈਆਂ ਸਨ। ਚਾਰਾਂ ਮੁਲਜ਼ਮਾਂ ਨੂੰ ਘਾਟਮਪੁਰ ਇਲਾਕੇ ਤੋਂ ਗ੍ਰਿਫ਼ ਤਾਰ ਕੀਤਾ ਗਿਆ ਸੀ।
40 ਗੰਭੀਰ ਮਾਮਲਿਆਂ ਦੀ SIT ਵੱਲੋਂ ਜਾਂਚ
1984 ਸਿੱਖ ਕ ਤਲੇ ਆਮ ਮਾਮਲੇ ਵਿੱਚ SIT ਦਾ ਗਠਨ ਕੀਤਾ ਗਿਆ ਸੀ। SIT ਨੇ 1,251 ਕੇਸਾਂ ਵਿੱਚੋਂ 40 ਗੰਭੀਰ ਕੇਸਾਂ ਦੀ ਜਾਂਚ ਦਾ ਫੈਸਲਾ ਕੀਤਾ ਸੀ। ਕਾਨਪੁਰ ਵਿੱਚ ਹੀ 1984 ਸਿੱਖ ਕਤ ਲੇਆਮ ਦੌਰਾਨ 127 ਸਿੱਖਾਂ ਦਾ ਕ ਤਲ ਕਰ ਦਿੱਤਾ ਗਿਆ ਸੀ। ਕਾਨਪੁਰ ਪੁਲਿਸ ਨੇ ਹੁਣ ਤੱਕ 11 ਕੇਸਾਂ ਵਿੱਚ ਚਾਰਜਸ਼ੀਟ ਫਾਇਲ ਕਰ ਦਿੱਤੀ ਹੈ ਅਤੇ 29 ਕੇਸਾਂ ਵਿੱਚ ਸਬੂਤ ਨਾ ਮਿਲਣ ਦੀ ਵਜ੍ਹਾ ਕਰਕੇ ਕਲੋਜ਼ਰ ਰਿਪੋਰਟ ਫਾਇਲ ਕਰ ਦਿੱਤੀ ਗਈ ਹੈ।
ਕਿਦਵਈ ਨਗਰ ਦੇ ਨਿਰਾਲਾ ਨਗਰ ਤੋਂ ਤਾਜ਼ਾ ਗ੍ਰਿਫ ਤਾਰੀਆਂ ਨਾਲ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਬਾਲੇਂਦੂ ਭੂਸ਼ਣ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਨੇ ਕੁੱਲ 27 ਲੋਕਾਂ ਨੂੰ ਗ੍ਰਿਫ ਤਾਰ ਕੀਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 27 ਮਈ 2019 ਐੱਸਆਈਟੀ ਕਾਇਮ ਕੀਤੀ ਸੀ ਤੇ ਤਿੰਨ ਸਾਲਾਂ ਤੋਂ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਗ੍ਰਿਫ਼ ਤਾਰ ਕੀਤੇ ਪੰਜ ਮੁਲ ਜ਼ਮਾਂ ਦੀ ਅਨਿਲ ਕੁਮਾਰ ਪਾਂਡੇ, ਸ੍ਰੀਰਾਮ ਉਰਫ਼ ਬੱਗੜ ,ਮੁਸਤਕੀਮ .ਅਬਦੁਲ ਵਹੀਦ ਅਤੇ ਇਰਸ਼ਾਦ ਖ਼ਾਨ ਵਾਸੀ ਕਿਦਵਈ ਨਗਰ ਵਜੋਂ ਹੋਈ ਹੈ।