The Khalas Tv Blog International ਪਹਿਲਾਂ ਸਿੱਖ ਨੌਜਵਾਨ ਬਣਿਆ ਅਮਰੀਕਾ ਦੇ ‘BIG BROTHER’ ਸ਼ੋਅ ਦਾ ਜੇਤੂ !
International Punjab

ਪਹਿਲਾਂ ਸਿੱਖ ਨੌਜਵਾਨ ਬਣਿਆ ਅਮਰੀਕਾ ਦੇ ‘BIG BROTHER’ ਸ਼ੋਅ ਦਾ ਜੇਤੂ !

ਬਿਉਰੋ ਰਿਪੋਰਟ : ਅਮਰੀਕਾ ਦਾ ਸਭ ਤੋਂ ਵੱਡਾ ਰੀਐਲਟੀ ਸ਼ੋਅ ‘BIG BROTHER’ 25 ਸਾਲ ਦੇ ਸਿੱਖ ਨੌਜਵਾਨ ਜਗਤੇਸ਼ਵਰ ਸਿੰਘ ਉਰਫ ਜੱਗ ਸਿੰਘ ਬੈਂਸ ਨੇ ਜਿੱਤ ਲਿਆ ਹੈ । ਉਹ ਪਹਿਲੇ ਸਿੱਖ ਬਣ ਗਏ ਹਨ ਜਿੰਨਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ । ਉਨ੍ਹਾਂ ਨੇ 750,000 ਡਾਲਰ ਦਾ ਇਨਾਮ ਆਪਣੇ ਨਾਂ ਕੀਤਾ ਹੈ । ਪੇਸ਼ੇ ਤੋਂ ਟੱਰਕ ਕੰਪਨੀ ਦੇ ਮਾਲਿਕ ਜੱਗ ਬੈਂਸ 100 ਦਿਨ ਤੱਕ 16 ਲੋਕਾਂ ਦੇ ਨਾਲ ਇੱਕ ਘਰ ਵਿੱਚ ਰਹੇ । ਜਿੱਥੇ ਉਹ ਬਾਹਰੀ ਦੁਨੀਆ ਦੇ ਕਿਸੇ ਵੀ ਸ਼ਖਸ ਨਾਲ ਸੰਪਰਕ ਨਹੀਂ ਕਰ ਸਕਦੇ ਸਨ,ਉਨ੍ਹਾਂ ਨੂੰ ਫੋਨ ਦੀ ਇਜਾਜ਼ਤ ਵੀ ਨਹੀਂ ਸੀ । ਭਾਰਤ ਵਿੱਚ ਹੋਣ ਵਾਲਾ ਰੀਐਲਟੀ ਸ਼ੋਅ ‘BIG BOSS’ ‘BIG BROTHER’ ਦੀ ਤਰਜ਼ ‘ਤੇ ਹੀ ਹੁੰਦਾ ਹੈ ।

ਮੁਕਾਬਲੇ ਵਿੱਚ ਜੱਗ ਬੈਂਸ ਦੇ ਨਾਲ ਅਖੀਰ ਵਿੱਚ 2 ਹੋਰ ਪ੍ਰਤਿਭਾਗੀ ਸਨ ਜਿੰਨਾਂ ਵਿੱਚ ਇੱਕ 27 ਸਾਲ ਦੇ Matt Klotz ਸਨ ਜੋ ਸਵਿਮਰ ਸਨ । ਇਸ ਤੋਂ ਇਲਾਵਾ ਆਸਟ੍ਰੇਲੀਆ ਦੇ 46 ਸਾਲ ਦੇ DJ Bowie Jane Ball ਸਨ । ‘BIG BROTHER’ ਦੇ ਜੇਤੂ ਦਾ ਫੈਸਲਾ ਇਸੇ ਰੀਐਲਟੀ ਸ਼ੋਅ ਦੇ ਸਾਬਕਾ ਜੇਤੂਆਂ ਨੇ ਵੋਟ ਦੇ ਜ਼ਰੀਏ ਕੀਤਾ। ਜੱਗ ਬੈਂਸ ਦੇ ਹੱਕ ਵਿੱਚ 5 ਵੋਟ ਗਏ ਜਦਕਿ ਦੂਜੇ ਨੰਬਰ ‘ਤੇ ਰਹੇ ਸਵਿਮਰ Matt Klotz ਨੂੰ ਸਿਰ ਫ 2 ਹੀ ਵੋਟ ਹਾਸਲ ਮਿਲੇ ।

‘BIG BROTHER’ ਦੇ ਜੇਤੂ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਜੱਗ ਸਿੰਘ ਬੈਂਸ ਅਤੇ 2 ਹੋਰ ਪ੍ਰਤੀਭਾਗੀਆਂ ਨੇ ਜੱਜਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਅਖੀਰਲੀ ਵਾਰ ਸਪੀਚ ਦਿੱਤੀ । ਬੈਂਸ ਨੇ ਜ਼ਬਰਦਸਤ ਸਪੀਚ ਦਿੰਦੇ ਹੋਏ ਕਿਹਾ ਕਿ ‘ਮੈਂ BIG BROTHER ਸ਼ੋਅ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਰਣਨੀਤੀਕਾਰ ਖਿਡਾਰੀ ਰਿਹਾ ਹਾਂ। ਮੈਂ ਨਾ ਸਿਰਫ਼ ਜਿੱਤ ਦੇ ਕਾਬਿਲ ਹਾਂ ਮੈਂ ਇਹ ਜਿੱਤ ਨੂੰ ਕਮਾਇਆ ਹੈ । ਮੈਂ ਪਹਿਲਾਂ ਸਿੱਖ ਖਿਡਾਰੀ ਹਾਂ ਜੋ BIG BROTHER ਵਿੱਚ ਪਹੁੰਚਿਆ ਹਾਂ। ਇਸ ਰਾਤ ਤੁਹਾਨੂੰ ਸਹੀ ਫੈਸਲਾ ਲੈਣਾ ਹੋਵੇਗਾ ਤਾਂਕੀ ਮੇਰਾ ਨਾਂ ਪਹਿਲੇ BIG BROTHER ਸਿੱਖ ਜੇਤੂ ਵਜੋ ਜਾਣਿਆ ਜਾਵੇ । ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਸ਼ੋਅ ਦੇ ਹਰ ਸਟੈਪ ਨੂੰ ਕਮਾਇਆ ਹੈ’ ।

ਜਿੱਤਣ ਤੋਂ ਬਾਅਦ ਜੱਗ ਸਿੰਘ ਬੈਂਸ ਨੇ ਕਿਹਾ ਉਹ ‘BIG BROTHER’ ਦਾ ਟਾਇਟਲ ਜਿੱਤਣਾ ਉਸ ਦੇ ਲਈ ਦਨੀਆ ਜਿੱਤਣ ਦੇ ਬਰਾਬਰ ਹੈ । ਇਹ ਮੇਰੇ ਜੀਵਨ ਦਾ ਸਭ ਤੋਂ ਚੰਗਾ ਤਜ਼ੁਰਬਾ ਹੈ । ਮੈਂ ਇਸ ਨੂੰ ਲੱਗਨ ਅਤੇ ਇਮਾਰਦਾਰੀ ਦੇ ਨਾਲ ਜਿੱਤਿਆ ਹੈ । ਹਾਲਾਂਕਿ ਬੈਂਸ ਦੇ ਲਈ ‘BIG BROTHER’ ਦਾ ਸਫਰ ਅਸਾਨ ਨਹੀਂ ਸੀ ਜਦੋਂ ਉਹ ਇਸ ਵਿੱਚ ਪ੍ਰਤਿਭਾਗੀ ਬਣ ਕੇ ਆਏ ਸਨ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ ਸੀ । ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕਿਹਾ ਸੀ ਕਿ ਜੱਗ ਬੈਂਸ ਦੇ ਅੰਦਰ ਜਿੱਤਣ ਦੀ ਕਾਬਲੀਅਤ ਨਹੀਂ ਹੈ । ਪਰ ਜਿਵੇਂ-ਜਿਵੇਂ ਉਸ ਦੀ ‘BIG BROTHER’ਦੇ ਘਰ ਅੰਦਰ ਗੇਮ ਅੱਗੇ ਵਧੀ ਉਹ ਸਾਰਿਆ ਦੀ ਪਹਿਲੀ ਪਸੰਦ ਬਣ ਗਏ ਅਤੇ ਜੇਤੂ ਹੋਕੇ ਬਾਹਰ ਨਿਕਲੇ ।

ਇਸੇ ਸਾਲ ਜੁਲਾਈ ਮਹੀਨੇ ਵਿੱਚ ਜੱਗ ਨੇ ਬਿੱਗ ਬ੍ਰਦਰ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ID ਦੇ ਜ਼ਰੀਏ ਦਿੱਤੀ ਸੀ । ਉਸ ਨੇ ਕਿਹਾ ਸੀ ‘ਬਿੱਗ ਬ੍ਰਦਰ ਦੇ ਹਾਊਸ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦਾਂ ਦੀ ਕਮੀ ਪੈ ਗਈ ਹੈ । ਮੈਂ ਬਚਪਨ ਵਿੱਚ ਸ਼ੋਅ ਬਹੁਤ ਵੇਖਦਾ ਹੁੰਦਾ ਸੀ ਅਤੇ ਹੁਣ ਇਸ ਸ਼ੋਅ ਦਾ ਹਿੱਸਾ ਬਣਨਾ ਸੁਪਣਾ ਸਾਕਾਰ ਹੋ ਵਰਗਾ ਹੈ’। ਉਸ ਨੇ ਕਿਹਾ ਮੈਂ ‘ਬਿੱਗ ਬ੍ਰਦਰ’ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਅਤੇ ਦੁਨੀਆ ਨਾਲ ਆਪਣੀ ਕਹਾਣੀ ਸਾਂਝੀ ਕਰਨ ਦੇ ਇਸ ਮੌਕੇ ਲਈ ਸਭ ਦਾ ਧੰਨਵਾਦ ਕਰਦਾ ਹਾਂ। ਜੱਗ ਬੈਂਸ ਨੇ ਕਿਹਾ ਇਹ ਮੌਕਾ ਉਸ ਨੂੰ ਪਰਿਵਾਰ ਅਤੇ ਦੋਸਤਾਂ ਦੀ ਮਦਦ ਨਾਲ ਮਿਲਿਆ ਹੈ । ਜੱਗ ਨੇ ਕਿਹਾ ਸੀ ਕਿ ਮੈਂ ਬਚਪਨ ਵਿੱਚ ਸ਼ੋਅ ਬਹੁਤ ਵੇਖਦਾ ਹੁੰਦਾ ਸੀ ਅਤੇ ਹੁਣ ਇਸ ਸ਼ੋਅ ਦਾ ਹਿੱਸਾ ਬਣਨਾ ਸੁਪਣਾ ਸਾਕਾਰ ਹੋਣ ਵਰਗਾ ਹੈ’।

ਜੱਗ ਬੈਂਸ ਤੋਂ ਪਹਿਲਾਂ 2021 ਵਿੱਚ ਪਹਿਲੀ ਬਲੈਕ ਪ੍ਰਤਿਭਾਗੀ Xavier Prather ਨੇ ਬਿੱਗ ਬ੍ਰਦਰ ਦਾ ਟਾਇਟਲ ਜਿੱਤਿਆ ਸੀ । ਇਸ ਤੋਂ ਬਾਅਦ ਲਗਾਤਾਰ ਦੂਜੇ ਸਾਲ 2022 ਵਿੱਚ Taylor Hale ਟਾਇਟਲ ਜਿੱਤਣ ਵਾਲੀ ਪਹਿਲੀ ਬਲੈਕ ਮਹਿਲਾ ਬਣ ਗਈ । ਅਮਰੀਕਾ ਦਾ ਬਿੱਗ ਬ੍ਰਦਰ ਰਿਐਲਟੀ ਸ਼ੇਅ ਡੱਚ ਰਿਐਲਿਟੀ ਸ਼ੋਅ ‘ਤੇ ਅਧਾਰਿਤ ਹੈ । ਜਿਸ ਨੂੰ 1997 ਵਿੱਚ ਬਣਾਇਆ ਗਿਆ ਸੀ । ਇਸ ਦਾ ਨਾਂ ਜਾਰਜ ਓਰਵੇਲ ਦੇ 1949 ਦੇ ਨਾਵਲ ‘ਨਾਈਨਟੀਨ ਏਟੀ-ਫੋਰ’ ਦੇ ਇੱਕ ਪਾਤਰ ਤੋਂ ਪ੍ਰੇਰਤ ਹੈ । ਅਮਰੀਕਾ ਵਿੱਚ ਸ਼ੋਅ ਦੀ ਸ਼ੁਰੂਆਤ 5 ਜੁਲਾਈ 2000 ਨੂੰ CBS ਚੈਨਲ ‘ਤੇ ਹੋਈ ਸੀ।

Exit mobile version