‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਚਿੰ ਤਾਜਨਕ ਮਾਹੌਲ ਬਣਿਆ ਹੋਇਆ ਸੀ ਪਰ ਅੱਜ ਇੱਕ ਹੋਰ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਯੂਕਰੇਨ ਵਿੱਚ ਪਹਿਲੇ ਭਾਰਤੀ ਵਿਦਿਆਰਥੀ ਦੀ ਮੌ ਤ ਹੋ ਗਈ ਹੈ। ਇਹ ਭਾਰਤੀ ਐੱਮਬੀਬੀਐੱਸ ਚੌਥੇ ਸਾਲ ਦਾ ਵਿਦਿਆਰਥੀ ਸੀ ਅਤੇ ਕੁੱਝ ਸਮਾਨ ਲੈਣ ਦੇ ਲਈ ਇੱਕ ਦੁਕਾਨ ਦੇ ਬਾਹਰ ਲਾਈਨ ਵਿੱਚ ਲੱਗਾ ਹੋਇਆ ਸੀ। ਅਚਾਨਕ ਹੋਈ ਫਾ ਇੰਰਿੰਗ ਵਿੱਚ ਇਸ ਵਿਦਿਆਰਥੀ ਦੀ ਮੌ ਤ ਹੋ ਗਈ। ਇਸ ਗੱਲ ਦੀ ਪੁਸ਼ਟੀ ਹਰਦੀਪ ਸਿੰਘ ਨਾਂ ਦੇ ਇੱਕ ਪੰਜਾਬੀ ਵਿਅਕਤੀ ਨੇ ਕੀਤੀ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਇਹ ਨੌਜਵਾਨ ਕਰਨਾਟਕਾ ਦਾ ਰਹਿਣ ਵਾਲਾ ਸੀ। ਵਿਦੇਸ਼ ਮੰਤਰਾਲਾ ਮ੍ਰਿਤ ਕ ਦੇ ਪਰਿਵਾਰ ਨਾਲ ਸੰਪਰਕ ਵਿੱਚ ਹੈ। ਹਰਦੀਪ ਸਿੰਘ ਨੇ ਟਵੀਟ ਕਰਕੇ ਲਿਖਿਆ ਕਿ ਇੱਥੇ ਹਾਲਾਤ ਬਹੁਤ ਮਾੜੇ ਬਣੇ ਹੋਏ ਹਨ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਘਰਾਂ ਜਾਂ ਜਿੱਥੇ ਵੀ ਉਨ੍ਹਾਂ ਦੇ ਠਿਕਾਣੇ ਹਨ, ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਨਰਾਜ਼ਗੀ ਜਾਹਿਰ ਕਰਦਿਆਂ ਹਰਦੀਪ ਸਿੰਘ ਨੇ ਕਿਹਾ ਕਿ ਪੁਤਿਨ ਇਸ ਜੰ ਗ ਨੂੰ ਨਹੀਂ ਰੋਕੇਗਾ ਅਤੇ ਸਾਡੀ ਭਾਰਤ ਸਰਕਾਰ ਸਾਡੇ ਲਈ ਕੁੱਝ ਨਹੀਂ ਕਰ ਰਹੀ। ਇਸ ਲਈ ਸਾਨੂੰ ਖੁਦ ਨੂੰ ਅੰਦਰ ਰਹਿ ਕੇ ਆਪਣੀਆਂ ਜਾਨਾਂ ਬਚਾਉਣੀਆਂ ਪੈਣਗੀਆਂ।
ਉੱਧਰ ਕੀਵ ਦੇ ਇੱਕ ਹਸਪਤਾਲ ਤੋਂ ਕੁੱਝ ਬੱਚਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਕੈਂਸਰ ਦੇ ਮਰੀਜ਼ ਹਨ ਅਤੇ ਉਨ੍ਹਾਂ ਦਾ ਇਲਾਜ ਹੁਣ ਹਸਪਤਾਲ ਦੇ ਬੇਸਮੈਂਟ ਵਿੱਚ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਰੂਸੀ ਫੌਜੀ ਬਲਾਂ ਦੀ ਗੋ ਲਾਬਾਰੀ ਤੋਂ ਬਚਣ ਲਈ ਬੇਸਮੈਂਟ ਨੂੰ ਅਸਥਾਈ ਬੰ ਬ ਸ਼ੈਲਟਰ ਅਤੇ ਬਾਲ ਰੋਗ ਵਿਭਾਗ ਵਿੱਚ ਬਦਲਣਾ ਪਿਆ ਹੈ।