The Khalas Tv Blog Punjab ਫਿਰੋਜ਼ਪੁਰ ਮਾਮਲਾ : ਆਪਣੀ ਸੁਰੱਖਿਆ ਲਈ ਕੀਤਾ ਸੀ ਹਵਾਈ ਫਾ ਇਰ – ਨੋਨੀ ਮਾਨ
Punjab

ਫਿਰੋਜ਼ਪੁਰ ਮਾਮਲਾ : ਆਪਣੀ ਸੁਰੱਖਿਆ ਲਈ ਕੀਤਾ ਸੀ ਹਵਾਈ ਫਾ ਇਰ – ਨੋਨੀ ਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਗੁਰੂਹਰਸਹਾਏ ਤੋਂ ਉਮੀਦਵਾਰ ਅਤੇ ਸੀਨੀਅਰ ਆਗੂ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਸਾਰਾ ਕੁੱਝ ਇੱਕ ਸਾਜਿਸ਼ ਦੇ ਤਹਿਤ ਹੋਇਆ ਹੈ। ਸਾਜਿਸ਼ ਦੇ ਤਹਿਤ ਹੀ ਮੇਰੇ ‘ਤੇ ਪਰਚਾ ਦਰਜ ਹੋਇਆ ਹੈ। ਮੇਰਾ ਮੁੰਡਾ ਗੱਡੀ ਚਲਾ ਰਿਹਾ ਸੀ ਅਤੇ ਉਸ ‘ਤੇ ਵੀ ਪਰਚਾ ਦਰਜ ਹੋਇਆ ਹੈ। ਜਦੋਂ ਸਾਡੀ ਗੱਡੀ ਜਾਮ ਵਿੱਚ ਰੁਕੀ ਸੀ ਤਾਂ ਕੁੱਝ ਬੰਦੇ ਸਾਡੀ ਗੱਡੀ ‘ਤੇ ਛਾਲ ਮਾਰ ਕੇ ਚੜ ਗਏ। ਕੁੱਝ ਲੋਕਾਂ ਨੇ ਗੱਡੀ ਨੂੰ ਘੇਰਾ ਪਾ ਲਿਆ, ਬਾਰੀਆਂ, ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।

ਨੋਨੀ ਮਾਨ ਨੇ ਕਿਹਾ ਕਿ ਉਸ ਵਕਤ ਸਾਡੇ ਕੋਲ ਉੱਥੋਂ ਭੱਜਣ ਦਾ ਕੋਈ ਚਾਰਾ ਨਹੀਂ ਸੀ। ਟ੍ਰੈਫਿਕ ਬਹੁਤ ਸੀ ਅਤੇ ਅਸੀਂ 10-15 ਦੀ ਸਪੀਡ ‘ਤੇ ਉੱਥੋਂ ਗੱਡੀ ਤੋਰੀ ਸੀ। ਅੱਗੇ ਜਾ ਕੇ ਫਿਰ ਸਾਡੀ ਗੱਡੀ ਜਾਮ ਵਿੱਚ ਫਸ ਗਈ ਅਤੇ ਪਿੱਛੋਂ ਬੰਦਿਆਂ ਨੇ ਆ ਕੇ ਸਾਡੀ ਗੱਡੀ ‘ਤੇ ਹਮਲਾ ਕਰ ਦਿੱਤਾ। ਸਾਰੀ ਗੱਡੀ ਬੁਰੀ ਤਰ੍ਹਾਂ ਟੁੱਟੀ ਪਈ ਹੈ। ਅੱਗੇ ਜਾ ਕੇ ਫਿਰ ਜਦੋਂ ਸਾਡੀ ਗੱਡੀ ਜਾਮ ਵਿੱਚ ਫਸ ਗਈ ਸੀ ਅਤੇ ਕੁੱਝ ਬੰਦਿਆਂ ਨੇ ਜਦੋਂ ਮੁੜ ਸਾਡੇ ‘ਤੇ ਹਮਲਾ ਕੀਤਾ ਤਾਂ ਮਜ਼ਬੂਰੀ ਵਿੱਚ ਸਾਨੂੰ ਹਵਾਈ ਫਾਇਰ ਕਰਨਾ ਪਿਆ। ਤੁਹਾਨੂੰ ਦੱਸ ਦਈਏ ਕਿ ਨੋਨੀ ਮਾਨ ਦੇ ਖਿਲਾਫ ਇਰਾਦਾ ਕ ਤਲ ਦਾ ਪਰਚਾ ਦਰਜ ਕੀਤਾ ਗਿਆ ਹੈ।

ਦਰਅਸਲ, 10 ਨਵੰਬਰ ਨੂੰ ਫਿਰੋਜ਼ਪੁਰ ਵਿੱਚ ਹਰਸਿਮਰਤ ਕੌਰ ਬਾਦਲ ਅਕਾਲੀ ਵਰਕਰਾਂ ਨਾਲ ਇੱਕ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ। ਕੁੱਝ ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਲਈ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਹਲਕਾ ਗੁਰੂ ਹਰਸਹਾਏ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ਉੱਪਰ ਫਾ ਇਰਿੰਗ ਹੋਣ ਦੀ ਖਬਰ ਸਾਹਮਣੇ ਆਈ, ਹਾਲਾਂਕਿ ਅਕਾਲੀ ਆਗੂ ਵਾਲ-ਵਾਲ ਬਚ ਗਏ।

Exit mobile version