The Khalas Tv Blog Punjab ਕਾਂਗਰਸੀ ਆਗੂ ਕੁਲਬੀਰ ਜ਼ੀਰਾ ’ਤੇ ਫਾਇਰਿੰਗ
Punjab

ਕਾਂਗਰਸੀ ਆਗੂ ਕੁਲਬੀਰ ਜ਼ੀਰਾ ’ਤੇ ਫਾਇਰਿੰਗ

ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਕੱਲ਼ ਰਾਤ ਨੂੰ ਗੋਲੀਬਾਰੀ ਹੋਈ ਹੈ। ਜਿਸ ਤੋਂ ਬਾਅਦ ਕੁਲਬੀਰ ਸਿੰਘ ਜੀਰਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜ਼ੀਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਕ ਚ ਦੱਸਿਆ ਕਿ ਕੱਲ਼ ਰਾਤ ਨੂੰ ਹਮਲਾਵਰਾ ਨੇ ਉਨ੍ਹਾਂ ਦੀ ਗੱਡੀ ਤੇ 6 ਫਾਇਰ ਕੀਤੇ ਤੇ ਕਾਫੀ ਲੰਬੀ ਦੂਰੀ ਤੱਕ ਉਨ੍ਹਾਂ ਦੀ ਗੱਡੀ ਦਾ ਪਿੱਛਾ ਵੀ ਕੀਤਾ।

ਇਸ ਤੋਂ ਬਾਅਦ SPD ਫਿਰੋਜਪੁਰ ਰਣਧੀਰ ਕੁਮਾਰ ਨੇ ਇਕ ਨਿਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਕੱਲ ਰਾਤ ਨੂੰ 10.30 ਵਜੇ 112 ਨੰਬਰ ਤੇ ਸਾਨੂੰ ਸ਼ਿਕਾਇਤ ਜ਼ਰੂਰ ਪ੍ਰਾਪਤ ਹੋਈ ਹੈ ਪਰ ਅਜੇ ਤੱਕ ਫਾਇਰਿੰਗ ਹੋਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀ ਆਇਆ ਹੈ।

ਰਣਧੀਰ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾ ਵੀ ਪੰਚਾਇਤਾਂ ਚੋਣਾਂ ਮੌਕੇ ਕੁਲਬੀਰ ਸਿੰਘ ਜੀਰਾ ਤੇ ਹਮਲਾ ਹੋ ਚੁੱਕਿਆ ਹੈ ਤੇ ਉਹ ਪਹਿਲਾ ਵੀ ਕਹਿ ਚੁੱਕੇ ਹਨ ਉਨਾਂ ਨੂੰ ਵਿਦੇਸ਼ਾ ਤੋਂ ਧਮਕੀ ਭਰੀਆਂ ਕਾਲਾਂ ਆਉਂਦੀਆਂ ਹਨ।

Exit mobile version