The Khalas Tv Blog Punjab ਪੰਚਾਇਤੀ ਚੋਣਾਂ ਤੋਂ ਪਹਿਲਾਂ ਸਾਬਕਾ ਕਾਂਗਰਸੀ ਵਿਧਾਇਕ ਦੀ ਕਾਰ ’ਤੇ ਗੋਲ਼ੀਬਾਰੀ!
Punjab

ਪੰਚਾਇਤੀ ਚੋਣਾਂ ਤੋਂ ਪਹਿਲਾਂ ਸਾਬਕਾ ਕਾਂਗਰਸੀ ਵਿਧਾਇਕ ਦੀ ਕਾਰ ’ਤੇ ਗੋਲ਼ੀਬਾਰੀ!

ਬਿਉਰੋ ਰਿਪੋਰਟ: ਲੁਧਿਆਣਾ ’ਚ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾਰ ਦੀ ਕਾਰ ’ਤੇ ਗੋਲ਼ੀਬਾਰੀ ਕੀਤੀ ਗਈ। ਕਾਰ ’ਤੇ ਗੋਲ਼ੀਆਂ ਕਿਸ ਨੇ ਚਲਾਈਆਂ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦਾ ਘਰ ਸਾਊਥ ਸਿਟੀ ਜਨਪਥ ਐਨਕਲੇਵ ਵਿੱਚ ਹੈ। ਗੋਲੀਬਾਰੀ ਦੇ ਸਮੇਂ ਉਹ ਆਪਣੇ ਘਰ ਵਿੱਚ ਸਨ।

ਇਸ ਮਾਮਲੇ ਸਬੰਧੀ ਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਘਟਨਾ ਬਾਰੇ ਹੁਣੇ ਪਤਾ ਲੱਗਾ ਹੈ। ਫਿਲਹਾਲ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਲਿਸ ਅਧਿਕਾਰੀ ਮੌਕੇ ’ਤੇ ਜਾ ਰਹੇ ਹਨ।

ਕਾਰ ’ਚੋਂ ਬਰਾਮਦ ਹੋਇਆ ਖੋਲ੍ਹ

ਅੱਜ ਸਵੇਰੇ ਜਦੋਂ ਸਾਬਕਾ ਵਿਧਾਇਕ ਸੰਜੇ ਤਲਵਾੜ ਆਪਣੀ ਕਾਰ ਕੋਲ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਪਿਛਲੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਕਿਸੇ ਨੇ ਇੱਟ-ਪੱਥਰ ਨਾਲ ਹਮਲਾ ਕੀਤਾ ਹੋਵੇ ਜਾਂ ਕੋਈ ਪਟਾਕਾ ਸ਼ੀਸ਼ੇ ’ਤੇ ਮਾਰਿਆ ਹੋਵੇ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ। ਪਰ ਜਦੋਂ ਪੁਲਿਸ ਮੁਲਾਜ਼ਮ ਜਾਂਚ ਲਈ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੱਡੀ ਦੇ ਅੰਦਰੋਂ ਇੱਕ ਗੋਲ਼ੀ ਦਾ ਖੋਲ ਮਿਲਿਆ।

Exit mobile version