The Khalas Tv Blog India ਯਮੁਨਾਨਗਰ ‘ਚ ਕਬਾੜ ਦੇ ਗੁਦਾਮ ’ਚ ਲੱਗੀ ਅੱਗ, ਚਾਰ ਮੌ ਤਾਂ
India

ਯਮੁਨਾਨਗਰ ‘ਚ ਕਬਾੜ ਦੇ ਗੁਦਾਮ ’ਚ ਲੱਗੀ ਅੱਗ, ਚਾਰ ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):– ਯਮੁਨਾਨਗਰ ਦੇ ਸਿਟੀ ਸੈਂਟਰ ਪਾਰਕ ਦੇ ਕੋਲ ਕਬਾੜ ਦੇ ਗੋਦਾਮ ਨੂੰ ਅੱਗ ਲੱਗਣ ਨਾਲ ਇਸਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰਿਆਂ ਵਿਚ ਰਹਿੰਦੇ ਇੱਕ ਪਰਵਾਰ ਦੇ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌ ਤ ਹੋ ਗਈ। ਇਸ ਦੌਰਾਨ ਇੱਕ ਔਰਤ ਗੰਭੀਰ ਤੌਰ ’ਤੇ ਝੁਲਸੀ ਹੈ। ਫਾਇਰ ਬ੍ਰਿਗੇਡ ਨੇ ਬੜੀ ਮਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ।

ਜਾਣਕਾਰੀ ਮੁਤਾਬਿਕ ਅੱਗ ਦੀ ਲਪੇਟ ਵਿਚ 37 ਸਾਲਾ ਨਿਯਾਮੂਧੀਨ, ਉਸ ਦੀ 12 ਸਾਲਾ ਧੀ ਫਿਜ਼ਾ, ਬੇਟਾ ਅੱਠ ਸਾਲਾ ਚਾਂਦ, ਤਿੰਨ ਸਾਲਾ ਰੇਹਾਨ ਆਏ ਹਨ।ਉਸ ਦੀ ਪਤਨੀ 25 ਸਾਲਾ ਨਸੀਮਾ ਬੁਰੀ ਤਰ੍ਹਾਂ ਝੁਲਸੀ ਹੈ।ਅੱਗ ਲੱਗਣ ਦਾ ਪਤਾ ਲੱਗਦੇ ਹੀ ਸ਼ਹਿਰ ਯਮੁਨਾਨਗਰ ਥਾਣਾ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀਆਂ ਮੌਕੇ ’ਤੇ ਪਹੁੰਚੀ। ਹੋਰ ਕਮਰਿਆਂ ਵਿਚ ਰਹਿ ਰਹੇ ਲੋਕਾਂ ਨੂੰ ਕੰਧ ਤੋੜ ਕੇ ਅਤੇ ਛੱਤਾਂ ਦੇ ਰਸਤੇ ਕੱਢਿਆ ਗਿਆ।

Exit mobile version