ਇਜ਼ਰਾਈਲੀ ਸ਼ਹਿਰ ਯੇਰੂਸ਼ਲਮ ਦੇ ਬਾਹਰਵਾਰ ਬੁੱਧਵਾਰ ਨੂੰ ਅੱਗ ਲੱਗ ਗਈ। ਇਹ ਅੱਗ ਇਸਤਾਓਲ ਦੇ ਜੰਗਲ ਵਿੱਚ ਲੱਗੀ ਹੈ ਅਤੇ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨਾਲ ਕਈ ਸੜਕਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਲੋਕਾਂ ਨੂੰ ਆਪਣੇ ਵਾਹਨ ਸੜਕਾਂ ‘ਤੇ ਛੱਡ ਕੇ ਭੱਜਣਾ ਪਿਆ ਹੈ।
ਸਰਕਾਰ ਨੇ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਤਾਇਨਾਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਈ ਰਿਹਾਇਸ਼ੀ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਫਾਇਰ ਵਿਭਾਗ ਦੇ ਅਨੁਸਾਰ, ਇਹ ਅੱਗ ਘੱਟੋ-ਘੱਟ ਪੰਜ ਥਾਵਾਂ ‘ਤੇ ਫੈਲ ਗਈ ਹੈ। ਤੇਜ਼ ਹਵਾਵਾਂ ਅਤੇ ਅੱਤ ਦੀ ਗਰਮੀ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਮੁਸ਼ਕਲ ਆ ਰਹੀ ਹੈ। ਯਰੂਸ਼ਲਮ ਤੋਂ ਰਾਜਧਾਨੀ ਤੇਲ ਅਵੀਵ ਤੱਕ ਜਾਣ ਵਾਲਾ ਹਾਈਵੇਅ 1 ਬੰਦ ਕਰ ਦਿੱਤਾ ਗਿਆ ਹੈ। ਦੋਵਾਂ ਸ਼ਹਿਰਾਂ ਵਿਚਕਾਰ ਰੇਲ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ।
ਇਸਤਾਓਲ ਦੇ ਖੇਤਰ ਵਿੱਚ ਇੱਕ ਕਮਾਂਡ ਸੈਂਟਰ ਸਥਾਪਤ ਕੀਤਾ ਗਿਆ ਹੈ। ਸਰਕਾਰ ਦੇ ਦੋ ਮੰਤਰੀ ਵੀ ਕਮਾਂਡ ਸੈਂਟਰ ਜਾ ਰਹੇ ਹਨ। ਅੱਗ ਬੁਝਾਉਣ ਲਈ 63 ਫਾਇਰ ਬ੍ਰਿਗੇਡ ਅਤੇ 11 ਜਹਾਜ਼ ਤਾਇਨਾਤ ਕੀਤੇ ਗਏ ਹਨ।