The Khalas Tv Blog Punjab ਦੇਰ ਰਾਤ ਚੰਡੀਗੜ੍ਹ PGI ‘ਚ ਹੋਇਆ ਕੁਝ ਅਜਿਹਾ, ਮਰੀਜ਼ਾਂ ‘ਚ ਮਚੀ ਹਫ਼ੜਾ-ਦਫ਼ੜੀ
Punjab

ਦੇਰ ਰਾਤ ਚੰਡੀਗੜ੍ਹ PGI ‘ਚ ਹੋਇਆ ਕੁਝ ਅਜਿਹਾ, ਮਰੀਜ਼ਾਂ ‘ਚ ਮਚੀ ਹਫ਼ੜਾ-ਦਫ਼ੜੀ

Fire broke out in PGI Chandigarh, patients were evacuated by crane

ਚੰਡੀਗੜ੍ਹ-ਕੱਲ੍ਹ ਦੇਰ ਰਾਤ ਪੀ ਜੀ ਆਈ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਕਾਰਨ ਸਾਰਾ ਹਸਪਤਾਲ ਵਿਖੇ ਕੰਪਿਊਟਰ ਸਿਸਟਮ ਨੁਕਸਾਨਿਆ ਗਿਆ ਅਤੇ ਧੂੰਆਂ ਐਮਰਜੈਂਸੀ ਆਈਸੀਯੂ ਤੱਕ ਪਹੁੰਚ ਗਿਆ। ਅੱਗ ਲੱਗਣ ਦੀ ਸੂਚਨਾ ਪੀ ਜੀ ਆਈ ਦੇ ਫਾਇਰ ਵਿਭਾਗ ਨੂੰ ਦਿੱਤੀ ਗਈ। ਪੀ ਜੀ ਆਈ ਦੇ ਫਾਇਰ ਵਿਭਾਗ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਮਰੀਜ਼ਾਂ ਨੂੰ ਉੱਥੋਂ ਕਿਸੇ ਹੋਰ ਥਾਂ ‘ਤੇ ਭੇਜ ਦਿੱਤਾ ਗਿਆ। ਇਸ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਜਾਣਕਾਰੀ ਮੁਤਾਬਕ ਪੀ ਜੀ ਆਈ ਦੇ ਨਹਿਰੂ ਹਸਪਤਾਲ ਵਿੱਚ ਰਾਤ ਨੂੰ ਭਿਆਨਕ ਅੱਗ ਲੱਗ ਗਈ। ਦੇਰ ਰਾਤ ਨਹਿਰੂ ਹਸਪਤਾਲ ਦੀ ਗਰਾਊਂਡ ਫਰੋਲ ‘ਤੇ ਯੂ.ਪੀ.ਐੱਸ. ‘ਚ ਲੱਗੀ ਅੱਗ ਤੇਜ਼ੀ ਨਾਲ ਸਾਰੀਆਂ ਪੰਜ ਮੰਜ਼ਿਲਾਂ ‘ਤੇ ਫੈਲ ਗਈ ਅਤੇ ਧੂੰਏਂ ਦਾ ਗ਼ੁਬਾਰਾ ਬਣ ਗਿਆ। ਅੱਗ ਬੁਝਾਉਣ ਲਈ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।

ਸਿਵਲ ਡਿਫੈਂਸ ਵਿਭਾਗ ਚੰਡੀਗੜ੍ਹ ਦੇ ਸੰਜੀਵ ਕੋਹਲੀ ਅਨੁਸਾਰ ਸਾਨੂੰ ਸੂਚਨਾ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ ‘ਤੇ ਅੱਗ ਲੱਗ ਗਈ ਹੈ। ਅਸੀਂ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਅੱਗ ਲੱਗਣ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ। ਹਸਪਤਾਲ ਦੇ ਅੰਦਰ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੀ ਜੀ ਆਈ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਤੋਂ ਬਾਅਦ ਕਰੇਨ ਦੀ ਮਦਦ ਨਾਲ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ।

ਪੀ ਜੀ ਆਈ ਦੇ ਡਾਇਰੈਕਟਰ ਡਾਕਟਰ ਵਿਵੇਕ ਲਾਲ ਨੇ ਦੱਸਿਆ ਕਿ ਕੰਪਿਊਟਰ ਰੂਮ ਵਿੱਚ ਅੱਗ ਲੱਗ ਗਈ ਸੀ। ਹਸਪਤਾਲ ਪ੍ਰਬੰਧਨ ਤੁਰੰਤ ਹਰਕਤ ਵਿਚ ਆਇਆ ਅਤੇ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਮੁਸਤੈਦੀ ਦਿਖਾਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਸਥਿਤੀ ਕਾਬੂ ਹੇਠ ਹੈ ਅਤੇ ਬਹਾਲੀ ਦਾ ਕੰਮ ਚੱਲ ਰਿਹਾ ਹੈ। ਦੱਸ ਦੇਈਏ ਕਿ ਪੀ ਜੀ ਆਈ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਪਹਿਲਾਂ ਅਗਸਤ ਦੇ ਮਹੀਨੇ ਵਿੱਚ ਵੀ ਰਿਸਰਚ ਬਲਾਕ ਵਿੱਚ ਅੱਗ ਲੱਗ ਗਈ ਸੀ ਪਰ ਤਾਜ਼ਾ ਘਟਨਾ ਵਿੱਚ ਅੱਗ ਇਸ ਤੋਂ ਕਿਤੇ ਜ਼ਿਆਦਾ ਹੈ।

Exit mobile version