The Khalas Tv Blog Punjab ਫਰਨੀਚਰ ਮਾਰਕੀਟ ‘ਚ ਲੱਗੀ ਅੱਗ, ਪਹੁੰਚੀਆਂ ਫਾਇਰ ਬਿਰਗੇਡ ਦੀਆਂ ਗੱਡੀਆਂ
Punjab

ਫਰਨੀਚਰ ਮਾਰਕੀਟ ‘ਚ ਲੱਗੀ ਅੱਗ, ਪਹੁੰਚੀਆਂ ਫਾਇਰ ਬਿਰਗੇਡ ਦੀਆਂ ਗੱਡੀਆਂ

ਜ਼ੀਰਕਪੁਰ ਤੋਂ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅੱਗ ਬਹੁਤ ਭਿਆਨਕ ਹੈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਗ ਬੁਝਾਉਣ ਲਈ ਫਾਇਰ ਬਿਰਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਹਨ ਪਰ ਅੱਗ ਜਿਆਦਾ ਭਿਆਨਕ ਹੋਣ ਕਾਰਨ ਇਸ ਉੱਤੇ ਕਾਬੂ ਪਾਉਣ ਵਿੱਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਰਨੀਚਰ ਮਾਰਕੀਟ ਵਿੱਚ ਪੇਂਟ ਕਰਨ ਵਾਲੇ ਕੈਮੀਕਲ ਰੱਖੇ ਹੋਏ ਸੀ, ਜਿਸ ਕਾਰਨ ਅੱਗ ਅੱਗੇ ਵਧਦੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਹੋਇਆ ਹੈ।

ਇਹ ਵੀ ਪੜ੍ਹੋ  –  ਪੰਨੂੰ ਨੇ ਜਾਰੀ ਕੀਤੀ ਨਵੀਂ ਵੀਡੀਓ, ਪੰਜਾਬ ਨੂੰ ਦੱਸਿਆ ਗੁਲਾਮ

 

Exit mobile version