The Khalas Tv Blog Others ਮਹਾਂਰਾਸ਼ਟਰ ਦੇ ਹਸਪਤਾਲ ਵਿੱਚ ਲੱਗੀ ਅੱਗ, 4 ਮਰੀਜ਼ਾਂ ਦੀ ਗਈ ਜਾਨ
Others

ਮਹਾਂਰਾਸ਼ਟਰ ਦੇ ਹਸਪਤਾਲ ਵਿੱਚ ਲੱਗੀ ਅੱਗ, 4 ਮਰੀਜ਼ਾਂ ਦੀ ਗਈ ਜਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਂਰਾਸ਼ਟਰ ਦੇ ਜਿਲ੍ਹਾ ਥਾਣੇ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੁਬਰਾ ਦੇ ਪ੍ਰਾਇਮ ਕ੍ਰਿਟੀਕੇਅਰ ਹਸਪਤਾਲ ਵਿੱਚ ਕਰੀਬ 20 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਸੀ। ਬਾਕੀ ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਦੱਸਿਆ ਜਾ ਤਿੰਨ ਫਾਇਰ ਇੰਜਨ ਤੇ ਦੋ ਵਾਟਰ ਟੈਕਾਂ ਨਾਲ ਇਸ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਮਹਾਂਰਾਸ਼ਟਰ ਸਰਕਾਰ ਦੇ ਮੰਤਰੀ ਤੇ ਵਿਧਾਇਕ ਜਿਤੇਂਦਰ ਆਵਹਾਡ ਮੌਕੇ ‘ਤੇ ਪਹੁੰਚੇ। ਮੁੱਖ ਮੰਤਰੀ ਉਧਵ ਠਾਕਰੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਜਖਮੀਆਂ ਨੂੰ ਇੱਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਹਾਦਸੇ ਦੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਥਾਣੇ ਦੇ ਕਰੀਬ 50 ਕਿਲੋਮੀਟਰ ਦੂਰ ਵਿਰਰ ਇੱਕ ਹਸਪਤਾਲ ਵਿੱਚ ਅੱਗ ਲੱਗ ਗਈ ਸੀ। ਇਸ ਵਿੱਚ 14 ਮਰੀਜਾਂ ਦੀ ਜਾਨ ਗਈ ਸੀ, ਇਹ ਸਾਰੇ ਆਈਸੀਯੂ ਵਿੱਚ ਭਰਤੀ ਸਨ।

Exit mobile version