The Khalas Tv Blog Punjab ਲੁਧਿਆਣਾ ਦੀ ਗਿੱਲ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਬਾੜ ਦਾ ਗੋਦਾਮ ਸੜ ਕੇ ਸੁਆਹ
Punjab

ਲੁਧਿਆਣਾ ਦੀ ਗਿੱਲ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਬਾੜ ਦਾ ਗੋਦਾਮ ਸੜ ਕੇ ਸੁਆਹ

ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਅੱਜ ਸਵੇਰੇ 7 ਵਜੇ ਦੇ ਕਰੀਬ ਗਿੱਲ ਮਾਰਕੀਟ, ਗਿੱਲ ਚੌਕ, ਐਚਡੀਐਫਸੀ ਬੈਂਕ ਵਾਲੀ ਗਲੀ ਵਿੱਚ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ। ਸਵੇਰੇ ਜਦੋਂ ਇੱਕ ਰਾਹਗੀਰ ਨੇ ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਰੌਲਾ ਪਾਇਆ। ਆਸ-ਪਾਸ ਦੇ ਲੋਕਾਂ ਨੇ ਗੋਦਾਮ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।

ਲੋਕਾਂ ਨੇ ਖ਼ੁਦ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੁਝ ਹੀ ਸਮੇਂ ਵਿੱਚ ਅੱਗ ਭੜਕ ਗਈ। ਅੱਗ ਕਿਸ ਮੰਜ਼ਿਲ ਤੋਂ ਲੱਗੀ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਧਦੀ ਅੱਗ ਕਾਰਨ ਲੋਕਾਂ ਨੂੰ ਨੇੜਲੀਆਂ ਇਮਾਰਤਾਂ ਤੋਂ ਬਾਹਰ ਆਉਣ ਲਈ ਕਿਹਾ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।

5 ਗੱਡੀਆਂ ਨੇ ਮਿਲ ਕੇ ਬੁਝਾਈ ਅੱਗ

ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫਾਇਰ ਬ੍ਰਿਗੇਡ ਦੀਆਂ 5 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ। 5 ਗੱਡੀਆਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਗੋਦਾਮ ਸੜ ਕੇ ਸੁਆਹ ਹੋ ਗਿਆ ਹੈ।

Exit mobile version