The Khalas Tv Blog International ਅਮਰੀਕਾ ਦੇ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ, ਹਜ਼ਾਰਾਂ ਲੋਕ ਘਰ ਛੱਡ ਕੇ ਭੱਜੇ
International

ਅਮਰੀਕਾ ਦੇ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ, ਹਜ਼ਾਰਾਂ ਲੋਕ ਘਰ ਛੱਡ ਕੇ ਭੱਜੇ

ਅਮਰੀਕਾ ( America )  ਵਿੱਚ ਲਾਸ ਏਂਜਲਸ ਦੇ ਜੰਗਲਾਂ ( forests of Los Angeles ) ਵਿੱਚ ਲੱਗੀ ਅੱਗ ਫੈਲਦੀ ਜਾ ਰਹੀ ਹੈ। 20 ਏਕੜ ਦੇ ਰਕਬੇ ਵਿੱਚ ਲੱਗੀ ਅੱਗ ਕੁਝ ਘੰਟਿਆਂ ਵਿੱਚ ਹੀ 1200 ਏਕੜ ਤੱਕ ਫੈਲ ਗਈ। ਅੱਗ ਬੁਝਾਊ ਵਿਭਾਗ ਦੇ ਮੁਖੀ ਕ੍ਰਿਸਟਿਨ ਕ੍ਰੋਲੇ ਨੇ ਕਿਹਾ ਹੈ ਕਿ ਇੱਥੋਂ 30 ਹਜ਼ਾਰ ਲੋਕਾਂ ਨੂੰ ਕੱਢਣ ਦੇ ਹੁਕਮ ਦਿੱਤੇ ਗਏ ਹਨ। ਇਸ ਜੰਗਲ ਦੀ ਅੱਗ ਨਾਲ 13 ਹਜ਼ਾਰ ਇਮਾਰਤਾਂ ਨੂੰ ਖਤਰਾ ਹੈ।

ਕੁਝ ਵੀਡੀਓ ਫੁਟੇਜ ‘ਚ ਪੈਸੀਫਿਕ ਪੈਲੀਸੇਡਸ ਇਲਾਕੇ ‘ਚ ਘਰਾਂ ਦੇ ਨੇੜੇ ਦੇ ਇਲਾਕਿਆਂ ‘ਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਇੱਥੇ ਰਹਿਣ ਵਾਲੇ ਲੋਕ ਆਪਣੇ ਘਰ ਅਤੇ ਵਾਹਨ ਛੱਡ ਕੇ ਭੱਜਦੇ ਨਜ਼ਰ ਆ ਰਹੇ ਹਨ। ਕੈਲੀਫੋਰਨੀਆ ਵਿੱਚ ਲੱਖਾਂ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਅੱਗ ਦੇ ਹੋਰ ਫੈਲਣ ਦਾ ਖਤਰਾ ਹੈ।

Exit mobile version