The Khalas Tv Blog India ਬੁਲਗਾਰੀਆ ਵਿੱਚ ਅੱਗ ਲੱਗਣ ਨਾਲ 45 ਲੋਕਾਂ ਦੀ ਮੌਤ
India International

ਬੁਲਗਾਰੀਆ ਵਿੱਚ ਅੱਗ ਲੱਗਣ ਨਾਲ 45 ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੁਲਗਾਰੀਆ ਵਿੱਚ ਇੱਕ ਬੱਸ ਵਿੱਚ ਅੱਗ ਲੱਗਣ ਨਾਲ 45 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਲੋਕਲ ਸਮੇਂ ਅਨੁਸਾਰ ਦੋ ਵਜੇ ਦੇ ਕਰੀਬ ਵਾਪਰਿਆ ਹੈ। ਹਾਦਸਾ ਬੋਸੇਰਕ ਪਿੰਡ ਦੇ ਨੇੜੇ ਹੋਇਆ ਹੈ। ਦੇ ਗ੍ਰਹਿ ਮੰਤਰਾਲੇ ਦੇ ਫਾਇਰ ਸੇਫਟੀ ਵਿਭਾਗ ਦੇ ਪ੍ਰਮੁੱਖ ਨਿਕੋਲਾਈ ਨਿਕੋਲੋਵ ਦਾ ਕਹਿਣਾ ਹੈ ਕਿ ਮਰਨ ਵਾਲੇ ਲੋਕਾਂ ਵਿੱਚ ਬੱਚੇ ਵੀ ਸ਼ਾਮਿਲ ਹਨ। ਖਬਰਾਂ ਮੁਤਾਬਿਕ ਇਹ ਬੱਸ ਤੁਰਕੀ ਤੋਂ ਉੱਤਰੀ ਮੈਸੇਡੋਨੀਆ ਜਾ ਰਹੀ ਸੀ। ਘਟਨਾ ਤੋਂ ਬਾਅਦ ਇਲਾਕਾ ਸੀਲ ਕਰ ਦਿੱਤਾ ਗਿਆ ਹੈ।

Exit mobile version