The Khalas Tv Blog Punjab ਆਖਰ ਪੁਲਿਸ ਨੇ ਬੇਅੰਤ ਕੌਰ ਖਿਲਾਫ ਕੇਸ ਕੀਤਾ ਦਰਜ
Punjab

ਆਖਰ ਪੁਲਿਸ ਨੇ ਬੇਅੰਤ ਕੌਰ ਖਿਲਾਫ ਕੇਸ ਕੀਤਾ ਦਰਜ

‘ਦ ਖ਼ਾਲਸ ਟੀਵੀ ਬਿਊਰੋ:-ਬਰਨਾਲਾ ਪੁਲਿਸ ਨੇ ਕੈਨੇਡਾ ਵੱਸਦੀ ਬੇਅੰਤ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ। ਧਨੌਲਾ ਥਾਣੇ ਵਿੱਚ ਆਈ.ਪੀ.ਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਲਵਪ੍ਰੀਤ ਲਾਡੀ ਦੇ ਪਿਤਾ ਬਵਲਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਲਵਪ੍ਰੀਤ ਲਾਡੀ ਧਨੌਲਾ ਖੁਦਕੁਸ਼ੀ ਮਾਮਲੇ ਵਿੱਚ ਬੇਅੰਤ ਕੌਰ ਖਿਲਾਫ ਮਾਮਲਾ ਦਰਜ ਕਰਨ ਦੀ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।


ਮ੍ਰਿਤਕ ਲਵਪ੍ਰੀਤ ਦੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਜਦੋਂਕਿ ਪੁਲਿਸ ਨੇ ਵਿਸਰਾ ਜਾਂਚ ਲਈ ਭੇਜਿਆ ਹੋਇਆ ਹੈ। ਦਰਜ ਕੀਤੀ ਗਈ ਐੱਫ. ਆਈ. ਆਰ ਅਨੁਸਾਰ ਲਵਪ੍ਰੀਤ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ ਅਤੇ 17 ਅਗਸਤ ਨੂੰ ਬੇਅੰਤ ਕੌਰ ਕਨੇਡਾ ਚਲੀ ਗਈ ਸੀ। ਲਾਡੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਨੂੰਹ ਨੂੰ ਕੈਨੇਡਾ ਭੇਜਣ ਲਈ ਉਨ੍ਹਾਂ ਨੇ 24 ਤੋਂ 25 ਲੱਖ ਰੁਪਏ ਖਰਚ ਕੀਤੇ ਸਨ।

ਪਿਛਲੇ 3-4 ਮਹੀਨੀਆਂ ਤੋਂ ਬੇਅੰਤ ਕੌਰ ਨੇ ਆਪਣੇ ਪਤੀ ਲਾਡੀ ਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਪਰੇਸ਼ਾਨੀ ਕਾਰਨ ਉਸਨੇ ਖੁਦਕੁਸ਼ੀ ਕਰ ਲਈ। ਹਾਲਾਂਕਿ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਲਾਡੀ ਦੀ ਮੌਤ ਜ਼ਹਿਰੀਲੀ ਦਵਾ ਕਾਰਨ ਹੋਈ ਹੈ। ਹੁਣ ਬਾਅਦ ਵਿੱਚ ਪਤਾ ਲੱਗਾ ਕਿ ਹੈ ਉਸਨੇ ਪਰੇਸ਼ਾਨੀ ਕਾਰਨ ਆਤਮਹੱਤਿਆ ਕੀਤੀ ਹੈ। ਪੁਲਿਸ ਨੇ ਬੇਅੰਤ ਕੌਰ ਵੱਲੋਂ ਵਿਦੇਸ਼ ਜਾਣ ਵਾਸਤੇ ਲਵਪ੍ਰੀਤ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ ਇਹ ਮਾਮਲਾ ਦਰਜ ਕੀਤਾ ਹੈ।

Exit mobile version