The Khalas Tv Blog Punjab ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਖਿਲਾਫ ਮਾਮਲਾ ਦਰਜ! ਵਜਾ ਜਾਣਕੇ ਹੋ ਜਾਵੋਗੇ ਹੈਰਾਨ
Punjab

ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਖਿਲਾਫ ਮਾਮਲਾ ਦਰਜ! ਵਜਾ ਜਾਣਕੇ ਹੋ ਜਾਵੋਗੇ ਹੈਰਾਨ

ਬਾਬਾ ਗੁਰਵਿੰਦਰ ਸਿੰਘ (Baba Gurwinder Singh) ਖੇੜੀ ਜੱਟਾਂ ਖਿਲਾਫ ਗੋਲੀ ਚਲਾਉਣ ਨੂੰ ਲੈ ਕੇ ਮਾਮਲਾ ਦਰਜ ਹੋਇਆ ਹੈ। ਉਸ ‘ਤੇ ਆਪਣੇ ਸਹੁਰੇ ਪਰਿਵਾਰ ‘ਤੇ ਗੋਲੀ ਚਲਾਉਣ ਦਾ ਅਰੋਪ ਹੈ। ਬਾਬਾ ਗੁਰਵਿੰਦਰ ਸਿੰਘ ਵੱਲੋਂ ਚਲਾਈ ਗਈ ਗੋਲੀ ਵਿੱਚ ਉਸ ਦੀ ਸੱਸ ਗੁਰਜੀਤ ਕੌਰ ਦੇ ਪੱਟ ਵਿੱਚ ਗੋਲੀ ਲੱਗੀ ਹੈ, ਜੋ ਮਹਿਲਾ ਕਿਸਾਨ ਆਗੂ ਵੀ ਹੈ। ਬਾਬਾ ਗੁਰਵਿੰਦਰ ਸਿੰਘ ਦੇ ਨਾਲ ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਸਣੇ ਕਈ ਹੋਰਾਂ ਦੇ ਖਿਲਾਫ ਥਾਣਾ ਫਤਿਹਗੜ੍ਹ ਸਾਹਿਬ ‘ਚ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਦਾ ਵਿਆਹ ਸਾਹਿਬਜੀਤ ਕੌਰ ਵਾਸੀ ਮਾਤਾ ਗੁਜਰੀ ਕਲੋਨੀ ਫਤਿਹਗੜ੍ਹ ਸਾਹਿਬ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਦੋਵਾਂ ਵਿੱਚ ਝਗੜਾ ਰਿਹਾ ਸੀ। ਸੋਮਵਾਰ ਨੂੰ ਜਦੋਂ ਬਾਬਾ ਗੁਰਵਿੰਦਰ ਆਪਣੇ ਸਹੁਰੇ ਘਰ ਗਿਆ ਤਾਂ ਉਸ ਦੀ ਸਹੁਰੇ ਪਰਿਵਾਰ ਨਾਲ ਲੜਾਈ ਹੋ ਗਈ। ਇਸ ਤੋਂ ਪਹਿਲਾਂ ਵੀ ਦੋਵੇਂ ਧਿਰ ਆਪਸ ਵਿੱਚ ਭਿੜੇ ਸਨ। ਜਿਸ ਕਾਰਨ ਉਸ ਦੀ ਸੱਸ ਜ਼ਖ਼ਮੀ ਹੋ ਗਈ। ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੀਤੀ ਰਾਤ ਉਸ ਦੀ ਸੱਸ ਗੁਰਵਿੰਦਰ ਕੌਰ ਦੇ ਬਿਆਨ ਦਰਜ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡਾਕਟਰਾਂ ਮੁਤਾਬਕ ਗੁਰਵਿੰਦਰ ਸਿੰਘ ਗਵਾਹੀ ਦੇਣ ਦੇ ਯੋਗ ਨਹੀਂ ਸੀ। ਉਸ ਦਾ ਬਿਆਨ ਦਰਜ ਨਹੀਂ ਹੋ ਸਕਿਆ। ਡੀਐਸਪੀ ਨੇ ਅੱਗੇ ਦੱਸਿਆ ਕਿ ਘਟਨਾ ਦੌਰਾਨ ਇੱਕ ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ। ਇਹ ਗੋਲੀ ਗੁਰਜੀਤ ਕੌਰ ਨੂੰ ਲੱਗੀ ਹੈ। ਗੋਲੀ ਕਿਸ ਨੇ ਚਲਾਈ ਅਤੇ ਕਿਸ ਹਥਿਆਰ ਨਾਲ ਚਲਾਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਬਾਬਾ ਗੁਰਵਿੰਦਰ ਸਿੰਘ ਦੀ ਸੱਸ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਬਾਬਾ ਗੁਰਵਿੰਦਰ ਸਿੰਘ ਨਾਲ ਇਕ ਸਾਲ ਪਹਿਲਾਂ ਹੋਇਆ ਸੀ, ਵਿਆਹ ਤੋਂ ਬਾਅਦ ਹੀ ਉਸ ਵੱਲੋਂ ਦਾਜ ਦਹੇਜ ਦੀ ਮੰਗ ਕੀਤੀ ਜਾਣ ਲੱਗੀ ਸੀ। ਗੁਰਵਿੰਦਰ ਵੱਲੋਂ ਉਸ ਦੀ ਲੜਕੀ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ। ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ ਹੈ। ਪਤਨੀ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਗੋਲੀਬਾਰੀ ਦੀ ਘਟਨਾ ਬਾਰੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਕੋਈ ਗੋਲੀ ਨਹੀਂ ਚਲਾਈ।

ਇਹ ਵੀ ਪੜ੍ਹੋ –   ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ, ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਸਤੰਬਰ ਤੋਂ ਸ਼ੁਰੂ

 

Exit mobile version