‘ਦ ਖ਼ਾਲਸ ਬਿਊਰੋ:- ਪੰਜਾਬ ਸਮੇਤ ਚੰਡੀਗੜ੍ਹ ਵਿੱਚ ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਨੂੰ ਲੈ ਕੇ ਹਰ ਹਫਤੇ ਲਈ ਲਗਾਏ ਵੀਕੈਂਡ ਲਾਕਡਾਊਨ ਸੰਬੰਧੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਸ਼ਹਿਰ ਵਿੱਚ ਸਖ਼ਤੀ ਵਧਾ ਦਿੱਤੀ ਗਈ ਹੈ ਅਤੇ ਚਾਰ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਵਿੱਚ ਐਲਾਨਿਆ ਗਿਆ ਹੈ।
ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜੋ ਨਿਯਮ ਬਣਾਏ ਗਏ ਹਨ, ਅਗਲੇ ਆਦੇਸ਼ਾਂ ਤੱਕ ਜਾਰੀ ਰਹਿਣਗੇ।
1.ਹਰ ਸ਼ਨੀਵਾਰ, ਐਤਵਾਰ ਨੂੰ ਸ਼ਹਿਰ ਦੇ ਬਾਜ਼ਾਰ ਬੰਦ ਰਹਿਣਗੇ, ਸਿਰਫ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਹੀ ਖੁੱਲਣਗੀਆਂ।
2. ਰਾਤ ਦਾ ਕਰਫਿਊ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
3. ਪਬਲਿਕ ਟਰਾਂਸਪੋਰਟ ਵੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
4. ਜਿਮ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
5. ਯੂਟੀ ਪ੍ਰਸ਼ਾਸਨ ਵੱਲੋਂ ਵੀਕਐਂਡ ’ਤੇ ਪਹਿਲਾਂ ਹੀ ਸੁਖਨਾ ਝੀਲ ’ਤੇ ਜਾਣ ਉੱਤੇ ਪਾਬੰਦੀ ਲਗਾਈ ਹੋਈ ਹੈ।
6. ਪ੍ਰਸ਼ਾਸਨ ਨੇ ਕੌਂਸਲਰਾਂ ਅਤੇ ਸਮਾਜ-ਸੇਵੀਆਂ ਨੂੰ ਸ਼ਹਿਰ ‘ਚ ਕਰੋਨਾ ਦੇ ਸ਼ੱਕੀ ਮਰੀਜ਼ਾਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ।
7. ਮੜੀਵਾਲਾ ਟਾਊਨ, ਮਨੀਮਾਜਰਾ ਦੇ 13 ਘਰ, ਸੈਕਟਰ-15 ਦੇ 11 ਘਰ, ਸੈਕਟਰ-56 ਦੇ 32 ਫਲੈਟਸ ਅਤੇ ਸੈਕਟਰ-40 ਦੇ ਛੇ ਘਰ ਕੰਟੇਨਮੈਂਟ ਜ਼ੋਨ ‘ਚ ਸ਼ਾਮਲ।
8. ਸੈਕਟਰ-46 ਦੇ 23 ਦੇ ਫਲੈਟਾਂ ਨੂੰ ਕੰਟੇਨਮੈਂਟ ਜ਼ੋਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।
9. ਪ੍ਰਸ਼ਾਸਕ ਨੇ CTU ਬੱਸਾਂ ਵਿੱਚ ਲਗਾਏ ਜਾਣ ਵਾਲੇ ਸਮਾਰਟ ਡਿਜ਼ੀਟਲ ਮੌਨੀਟਰਿੰਗ ਸਿਸਟਮ ਨੂੰ ਦਿੱਤੀ ਮਨਜ਼ੂਰੀ।
10. ਬੱਸਾਂ ਵਿੱਚ ਚਾਲਕ ਅਤੇ ਸਵਾਰੀਆਂ ਦੀ ਸੁਰੱਖਿਆ ਲਈ ਚਾਰ ਕੈਮਰੇ ਲਗਾਏ ਜਾਣਗੇ ਅਤੇ ਇੱਕ ਐਮਰਜੈਂਸੀ ਬਟਨ ਹੋਵੇਗਾ।
11. CTU ਵੱਲੋਂ ਇੱਕ ਮੋਬਾਈਲ ਐਪਲੀਕੇਸ਼ਨ ਵੀ ਦਿੱਤਾ ਜਾਵੇਗਾ ਜਿਸ ਨੂੰ ਡਾਊਨਲੋਡ ਕਰਕੇ ਸਵਾਰੀਆਂ ਬੱਸ ਦਾ ਕਿਰਾਇਆ ਅਤੇ ਬੱਸ ਦਾ ਸਮਾਂ ਪਤਾ ਲਗਾਇਆ ਜਾ ਸਕੇਗਾ।
12. ਬੱਸਾਂ ਦੇ ਇਹ ਸਾਰੇ ਸਿਸਟਮ ਦੀ ਨਿਗਰਾਨੀ CTU ਦੇ ਸੈਂਟਰਲ ਕੰਟਰੋਲ ਰੂਮ ਵਿੱਚ ਕੀਤੀ ਜਾਵੇਗੀ।