‘ਦ ਖ਼ਾਲਸ ਬਿਊਰੋ:- ਪਾਕਿਸਤਾਨ ਵਿੱਚ ਮੋਬਾਇਲ ਗੇਮ ਪੱਬ ਜੀ (PubG) ਬੈਨ ਕਰਨ ਤੋਂ ਬਾਅਦ ਮਾਮਲਾ ਕਾਫੀ ਭੱਖਿਆ ਹੋਇਆ ਹੈ। ਹੁਣ ਇਹ ਮਾਮਲਾ ਇਸਲਾਮਾਬਾਦ ਦੀ ਹਾਈਕੋਰਟ ਤੱਕ ਪਹੁੰਚ ਗਿਆ ਹੈ ਜਿਸ ‘ਤੇ ਕੋਰਟ ਜਲਦੀ ਹੀ ਫੈਸਲਾ ਸੁਣਾਏਗੀ। ਪਾਕਿ ‘ਚ ਬੱਚਿਆਂ ਦੀ ਸਿਹਤ ‘ਤੇ ਪੈ ਰਹੇ ਮਾੜੇ ਪ੍ਰਭਾਵ ਨੂੰ ਦੇਖਦਿਆਂ ਪਾਕਿ ਦੀ PTA ਯਾਨਿ ਪਾਕਿ ਦੂਰਸੰਚਾਰ ਅਥਾਰਟੀ ਵੱਲੋਂ ਮੋਬਾਇਲ ਗੇਮ PubG ਨੂੰ ਬੈਨ ਕਰ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਹੁਣ ਇਹ ਮਾਮਲਾ ਕਾਫੀ ਗੰਭੀਰ ਬਣਦਾ ਜਾ ਰਿਹਾ ਹੈ।
PTA ਨੇ ਅਦਾਲਤ ਵਿੱਚ PubG ਵੱਲੋਂ ਦਾਇਰ ਕੀਤੀ ਗਈ ਅਪੀਲ ਦਾ ਜੰਮ ਕੇ ਵਿਰੋਧ ਕੀਤਾ ਗਿਆ, ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਫਾਰੂਕੀ ਨੇ PTA ਯਾਨਿ ਪਾਕਿ ਦੂਰਸੰਚਾਰ ਅਥਾਰਟੀ ਤੋਂ ਪੁਛਿਆ ਕਿ ਤੁਸੀਂ ਕਿਹੜੇ ਕਾਨੂੰਨ ਦੇ ਅਧਾਰ ‘ਤੇ PubG ਨੂੰ ਬੈਨ ਕੀਤਾ ਹੈ।
ਜਿਸ ਦਾ ਜਵਾਬ ਦਿੰਦਿਆਂ PTA ਦੇ ਵਕੀਲ ਨੇ ਕਿਹਾ ਕਿ PubG ਗੇਮ ਵਿੱਚ ਕੁਝ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਨਾਲ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕਤਾ ਨੂੰ ਨੁਕਸਾਨ ਪਹੁੰਚ ਰਿਹਾ ਸੀ ਇਸ ਤੋਂ ਇਲਾਵਾਂ PubG ਗੇਮ ਵਿੱਚ ਕੁਝ ਗੈਰ-ਇਸਲਾਮਿਕ ਚੀਜ਼ਾਂ ਹਨ ਜਿਸ ਕਰਕੇ PubG ਨੂੰ ਬੈਨ ਕੀਤਾ ਗਿਆ।
ਜਾਣਕਾਰੀ ਮੁਤਾਬਿਕ, ਹੁਣ ਪਾਕਿਸਤਾਨ ਵਿੱਚ ਵੀ ਟਿਕ-ਟੌਕ ਨੂੰ ਬੰਦ ਕਰਨ ਦੀਆਂ ਮੰਗਾਂ ਵੀ ਉਠਣੀਆਂ ਸ਼ੁਰੂ ਹੋ ਗਈਆਂ ਹਨ।