The Khalas Tv Blog Punjab ਵਿੱਤ ਮੰਤਰੀ ਹਰਪਾਲ ਚੀਮਾ ਦਾ ਵਿਰੋਧੀਆਂ ਨੂੰ ਜਵਾਬ
Punjab

ਵਿੱਤ ਮੰਤਰੀ ਹਰਪਾਲ ਚੀਮਾ ਦਾ ਵਿਰੋਧੀਆਂ ਨੂੰ ਜਵਾਬ

ਦ ਖ਼ਾਲਸ ਬਿਊਰੋ : ਮਹਿਲਾਵਾਂ ਲਈ 1000 ਰੁਪਏ ਵਾਲੀ ਸਕੀਮ ‘ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰੇ ਜਾਣ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇੱਕ ਨਿੱਜੀ ਚੈਨਲ ‘ਤੇ ਗੱਲਬਾਤ ਕਰਦੇ ਹੋਏ ਔਰਤਾਂ ਨੂੰ 1000 ਰੁਪਏ ਵਾਲੀ ਸਕੀਮ ਦੀ ਗਾਰੰਟੀ ‘ਤੇ ਆਪਣੀ ਸਰਕਾਰ ਦਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਹੈ ਕਿ ਹਰ ਯੋਜਨਾ ਨੂੰ ਲਾਗੂ ਕਰਨ ‘ਚ ਸਮਾਂ ਲਗਦਾ ਹੈ ਤੇ ਔਰਤਾਂ ਨਾਲ ਸਰਕਾਰ ਵੱਲੋਂ ਕੀਤਾ ਗਿਆ ਇਹ ਵਾਅਦਾ ਵੀ ਜਲਦੀ ਪੂਰੇ ਕੀਤਾ ਜਾਵੇਗਾ। ਵਿਰੋਧੀ ਧਿਰ ‘ਤੇ ਨਿਸ਼ਾਨਾ ਲਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਹ ਸਿੱਖਿਆ ਅਤੇ ਸਿਹਤ ਦੇ ਬਜਟ ਨੂੰ ਸਮਝ ਨਹੀਂ ਪਾਏ ਤੇ ਬਿਨਾਂ ਪੜ੍ਹੇ ਹੀ ਬਜਟ ਦਾ ਕੀਤਾ ਵਿਰੋਧ ਕਰਨ ਤੇ ਲੱਗੇ ਹੋਏ ਹਨ।ਸਾਡੀ ਸਰਕਾਰ 5 ‘ਚੋਂ 4 ਗਾਰੰਟੀਆਂ ਪੂਰੀਆਂ ਕਰ ਚੁੱਕੀ ਹੈ ਤੇ 5 ਵੀਂ ਗਰੰਟੀ ਵੀ ਛੇਤੀ ਪੂਰੀ ਹੋਵੇਗੀ।

Exit mobile version