The Khalas Tv Blog Punjab ਲਿਸਟ ਫਾਈਨਲ, ਆਹ ਹੋਣਗੇ ਚੰਨੀ ਦੀ ਕੈਬਨਿਟ ਦੇ ਚਿਹਰੇ
Punjab

ਲਿਸਟ ਫਾਈਨਲ, ਆਹ ਹੋਣਗੇ ਚੰਨੀ ਦੀ ਕੈਬਨਿਟ ਦੇ ਚਿਹਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਕੈਬਨਿਟ ਸ਼ਾਮ 4.30 ਵਜੇ ਸਹੁੰ ਚੁੱਕਣ ਜਾ ਰਹੀ ਹੈ। ਕੈਬਨਿਟ ਮੰਤਰੀਆਂ ਦੀ ਫਾਈਨਲ ਲਿਸਟ ਤਿਆਰ ਹੋ ਗਈ ਹੈ ਅਤੇ ਸੂਚੀ ਨੂੰ ਰਾਜਭਵਨ ਵਿੱਚ ਭੇਜਿਆ ਗਿਆ ਹੈ। ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਪਹਿਲਾਂ ਹੀ ਉਪ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕੇ ਹਨ। ਇੱਥੇ ਪੜ੍ਹੋ ਨਵੇਂ ਮੰਤਰੀਆਂ ਦੀ ਸੂਚੀ :

ਬ੍ਰਹਮ ਮਹਿੰਦਰਾ
ਮਨਪ੍ਰੀਤ ਸਿੰਘ ਬਾਦਲ
ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਸੁਖਬਿੰਦਰ ਸਿੰਘ ਸਰਕਾਰੀਆ
ਰਾਣਾ ਗੁਰਜੀਤ ਸਿੰਘ
ਅਰੁਣਾ ਚੌਧਰੀ
ਰਜ਼ੀਆ ਸੁਲਤਾਨਾ
ਭਾਰਤ ਭੂਸ਼ਣ ਆਸ਼ੂ
ਵਿਜੈ ਇੰਦਰ ਸਿੰਗਲਾ
ਰਣਦੀਪ ਸਿੰਘ ਨਾਭਾ
ਰਾਜ ਕੁਮਾਰ ਵੇਰਕਾ
ਸੰਗਤ ਸਿੰਘ ਗਿਲਜੀਆ
ਪਰਗਟ ਸਿੰਘ
ਅਮਰਿੰਦਰ ਸਿੰਘ ਰਾਜਾ ਵੜਿੰਗ
ਗੁਰਕੀਰਤ ਸਿੰਘ ਕੋਟਲੀ


ਤੁਹਾਨੂੰ ਦੱਸ ਦਈਏ ਕਿ ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਮੰਤਰੀ ਵਜੋਂ ਸਹੁੰ ਚੁਕਣਗੇ। ਦੋਆਬਾ ਦੇ 7 ਵਿਧਾਇਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਏ ਜਾਣ ਦਾ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ ਕੁਲਜੀਤ ਨਾਗਰਾ ਦੀ ਥਾਂ ਕਾਕਾ ਰਣਦੀਪ ਸਿੰਘ ਦਾ ਨਾਂ ਵੀ ਪੰਜਾਬ ਕੈਬਨਿਟ ਵਿੱਚ ਫਾਇਨਲ ਹੋ ਗਿਆ ਹੈ।

Exit mobile version