The Khalas Tv Blog Punjab ਸ਼ਹੀਦ ਅਗਨੀਵੀਰ ਅਜੈ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, 6 ਭੈਣਾਂ ਦੀ ਸੀ ਇਕਲੌਤਾ ਭਰਾ…
Punjab

ਸ਼ਹੀਦ ਅਗਨੀਵੀਰ ਅਜੈ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, 6 ਭੈਣਾਂ ਦੀ ਸੀ ਇਕਲੌਤਾ ਭਰਾ…

Final farewell given to Shaheed Agniveer Ajay Singh, the only brother of 6 sisters...

Final farewell given to Shaheed Agniveer Ajay Singh, the only brother of 6 sisters...

ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਜਾਨ ਗੁਆਉਣ ਵਾਲਾ ਲੁਧਿਆਣਾ, ਪੰਜਾਬ ਦਾ ਅਜੈ ਸਿੰਘ ਸ਼ਨੀਵਾਰ ਨੂੰ ਪੰਚਤੱਤ ‘ਚ ਵਿਲੀਨ ਹੋ ਗਿਆ। ਅਗਨੀਵੀਰ ਨੂੰ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਚਿਖਾ ਨੂੰ ਅੱਗ ਦਿੱਤੀ। ਉਸ ਨੂੰ ਸ਼ਰਧਾਂਜਲੀ ਦੇਣ ਲਈ ਭੀੜ ਇਕੱਠੀ ਹੋਈ। ਮ੍ਰਿਤਕ ਦੇਹ ਸ਼ਨੀਵਾਰ ਸਵੇਰੇ ਹੀ ਉਸਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਪਹੁੰਚੀ। ਇਸ ਤੋਂ ਬਾਅਦ ਘਰ ਤੋਂ ਸ਼ਮਸ਼ਾਨਘਾਟ ਤੱਕ 2 ਕਿੱਲੋਮੀਟਰ ਦੀ ਅੰਤਿਮ ਯਾਤਰਾ ਕੀਤੀ। ਜਿਸ ਵਿੱਚ ਡੀਸੀ ਸੁਰਭੀ ਮਲਿਕ ਅਤੇ ਐਸਐਸਪੀ ਅਮਨੀਤ ਕੌਂਡਲ ਵੀ ਸ਼ਾਮਲ ਹੋਏ। ਇਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਅਜੈ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ 6 ਧੀਆਂ ਤੋਂ ਬਾਅਦ ਉਨ੍ਹਾਂ ਨੇ ਇਕ ਪੁੱਤਰ ਦੇਖਿਆ ਹੈ। ਉਹ ਆਪ ਮਿਹਨਤ ਕਰਦਾ ਸੀ। ਆਪਣੇ ਪੁੱਤਰ ਨੂੰ ਮਿਹਨਤ ਕਰਕੇ ਪਾਲਿਆ। ਪਤਨੀ ਵੀ ਕੰਮ ਕਰਦੀ ਸੀ। ਧੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਸਨ। ਕਦੇ ਬੇਟਾ ਖ਼ੁਦ ਪੇਂਟ ਕਰਨ ਚਲਾ ਜਾਂਦਾ ਅਤੇ ਕਦੇ ਮਿਸਤਰੀ ਕੋਲ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਜਾਂਦਾ।

12ਵੀਂ ਪਾਸ ਕਰਨ ਤੋਂ ਬਾਅਦ ਬੇਟੇ ਨੂੰ ਫਰਵਰੀ 2022 ‘ਚ ਦਾਖਲ ਕਰਵਾਇਆ ਗਿਆ। ਹੁਣ ਉਮੀਦ ਸੀ ਕਿ ਪੁੱਤਰ ਪਰਿਵਾਰ ਦਾ ਸਹਾਰਾ ਬਣੇਗਾ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪੁੱਤਰ ਸ਼ਹੀਦ ਹੋ ਜਾਵੇਗਾ। ਸ਼ਹੀਦੀ ‘ਤੇ ਮਾਣ ਹੈ, ਪਰ ਪੁੱਤਰ ਦਾ ਗਮ ਕਦੇ ਭੁਲਾਇਆ ਨਹੀਂ ਜਾ ਸਕਦਾ।

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਅਜੈ ਸਿੰਘ ਸ਼ਹੀਦ ਹੋ ਗਿਆ ਸੀ। ਜਦੋਂ ਉਕਤ ਇਲਾਕੇ ‘ਚ ਜਵਾਨਾਂ ਦੀ ਟੀਮ ਗਸ਼ਤ ਕਰ ਰਹੀ ਸੀ, ਜਿੱਥੇ ਜਵਾਨ ਬਾਰੂਦੀ ਸੁਰੰਗ ਦੇ ਧਮਾਕੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਦੋ ਜਵਾਨ ਵੀ ਜ਼ਖ਼ਮੀ ਹੋ ਗਏ।

ਅਜੈ ਸਿੰਘ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਅਤਿ ਦੀ ਗ਼ਰੀਬੀ ਵਿੱਚ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਅਗਨੀਵੀਰ ਨੂੰ ਫਰਵਰੀ 2022 ਵਿੱਚ ਭਰਤੀ ਕਰਵਾਇਆ ਗਿਆ। ਸਿਰਫ਼ 23 ਸਾਲ ਦੇ ਅਜੈ ਸਿੰਘ ਦੇ ਪਰਿਵਾਰ ਵਿੱਚ ਪਿਤਾ ਕਾਲਾ ਸਿੰਘ, ਮਾਂ ਲਕਸ਼ਮੀ ਤੋਂ ਇਲਾਵਾ 6 ਭੈਣਾਂ ਹਨ। ਉਹ ਇਕਲੌਤਾ ਭਰਾ ਸੀ।

Exit mobile version